ਲੋੜਵੰਦ ਵਿਅਕਤੀਆਂ ਨੂੰ ਕੰਬਲ ਤੇ ਬੂਟ ਜ਼ੁਰਾਬਾਂ ਵੰਡੀਆਂ
ਅੱਜ ਨਵੇਂ ਸਾਲ ਦੇ ਸ਼ੁਭ ਦਿਨ ਤੇ ਥਾਣਾ
Publish Date: Thu, 01 Jan 2026 06:00 PM (IST)
Updated Date: Thu, 01 Jan 2026 06:02 PM (IST)

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ : ਅੱਜ ਨਵੇਂ ਸਾਲ ਦੇ ਸ਼ੁੱਭ ਦਿਨ ’ਤੇ ਥਾਣਾ ਮੁਖੀ ਝੁਨੀਰ ਪੁਸ਼ਪਿੰਦਰ ਕੌਰ ਨੇ ਡੀਐੱਸਪੀ ਸਰਦੂਲਗੜ੍ਹ ਮਨਜੀਤ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਅੰਦਰ ਰਿਕਸ਼ਾ ਰੇਹੜੀ, ਆਟੋ ਡਰਾਈਵਰ ਅਤੇ ਮਜ਼ਦੂਰੀ ਦਾ ਕੰਮ ਕਰਨ ਵਾਲੇ ਲੋੜਵੰਦ ਵਿਅਕਤੀਆਂ ਨੂੰ ਸ਼ਹਿਰ ਅੰਦਰ ਗਰਮ ਕੰਬਲ ਅਤੇ ਲੋਈ ਵੰਡੇ। ਉਨ੍ਹਾਂ ਕਿਰਤੀ ਵਿਅਕਤੀਆਂ ਦੇ ਘਰਾਂ ਵਿੱਚ ਜਾ ਉਨ੍ਹਾਂ ਦੇ ਬੱਚਿਆਂ ਨੂੰ ਜ਼ਰੂਰਤ ਅਨੁਸਾਰ ਬੂਟ ਅਤੇ ਜੁਰਾਬਾਂ ਵੀ ਵੰਡੇ। ਇਸ ਮੌਕੇ ਡੀਐੱਸਪੀ ਸਰਦੂਲਗੜ੍ਹ ਮਨਜੀਤ ਸਿੰਘ ਅਤੇ ਥਾਣਾ ਮੁਖੀ ਝੁਨੀਰ ਪੁਸ਼ਪਿੰਦਰ ਕੌਰ ਨੇ ਕਿਹਾ ਕਿ ਸਾਨੂੰ ਸਮਾਜ ਵਿੱਚ ਹਮੇਸ਼ਾ ਹੀ ਕਿਰਤੀ ਕਾਮਿਆਂ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਤਾਂ ਜੋ ਸਮਾਜ ਅੰਦਰ ਕੋਈ ਵੀ ਵਿਅਕਤੀ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਅਧੂਰਾ ਨਾ ਰਹੇ। ਉਨ੍ਹਾਂ ਕਲੱਬਾਂ, ਸੰਸਥਾਵਾਂ ਜਾਂ ਨਿੱਜੀ ਤੌਰ ਤੇ ਸਮਾਜਿਕ ਸੇਵਾ ਕਰਨ ਵਾਲੇ ਵਿਅਕਤੀਆਂ ਨੂੰ ਕਿਹਾ ਕਿ ਮਿਹਨਤ ਮੁਸ਼ੱਕਤ ਕਰਨ ਵਾਲੇ ਕਿਰਤੀ ਲੋਕਾਂ ਦੀ ਮਦਦ ਪਹਿਲ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਅੰਦਰ ਕਿਰਤ ਨੂੰ ਬੜਾਵਾ ਮਿਲ ਸਕੇ। ਮਿਹਨਤ ਮਜ਼ਦੂਰੀ ਕਿਰਤ ਕਰਨ ਵਾਲੇ ਲੋਕ ਆਪਣੇ ਪਰਿਵਾਰ ਵਿੱਚ ਆਪਣੀਆਂ ਲੋੜਾਂ ਅਸਾਨੀ ਨਾਲ ਪੂਰੀਆਂ ਕਰਨ ਸਕਣ। ਇਸ ਮੌਕੇ ਮੁੱਖ ਮੁਨਸ਼ੀ ਸਬਰੀਤ ਸਿੰਘ, ਹੌਲਦਾਰ ਅਮਰ ਸਿੰਘ, ਕਾਂਸਟੇਬਲ ਸੁਖਮਨ ਸਿੰਘ, ਹੈਪੀ ਸਿੰਘ ਘਰਾਗਣਾ, ਹੌਲਦਾਰ ਸਵਰਨ ਸਿੰਘ, ਹੌਲਦਾਰ ਮਨਪ੍ਰੀਤ ਕੌਰ ਅਤੇ ਸੁਖਜੀਤ ਕੌਰ ਆਦਿ ਹਾਜ਼ਰ ਸਨ।