ਲੋਹੜੀ ਤੇ ਮਕਰ ਸੰਕ੍ਰਾਂਤੀ ਮੌਕੇ ਲਾਇਆ ਲੰਗਰ
ਲੋਹੜੀ ਅਤੇ ਮਕਰ ਸੰਕਰਾਤੀ ਦੇ ਸ਼ੁਭ ਦਿਹਾੜੇ
Publish Date: Thu, 15 Jan 2026 06:55 PM (IST)
Updated Date: Thu, 15 Jan 2026 06:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਲੋਹੜੀ ਅਤੇ ਮਕਰ ਸੰਕਰਾਤੀ ਦੇ ਸ਼ੁੱਭ ਦਿਹਾੜੇ ਤੇ ਸੇਵਾ ਭਾਰਤੀ ਮਾਨਸਾ ਵੱਲੋਂ ਰੇਲਵੇ ਸਟੇਸ਼ਨ ਦੇ ਵਿਖੇ ਕੱਪੜੇ, ਲੋਈਆਂ, ਬੂਟ, ਜੁਰਾਬਾਂ ਅਤੇ ਰੇਵੜੀ-ਮੂੰਗਫਲੀ ਲੰਗਰ ਲਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਨੀਲ ਗੋਇਲ, ਰਜਨੀਸ਼ ਗੁਪਤਾ ਨੇ ਦੱਸਿਆ ਕਿ ਇਸ ਮੌਕੇ ਮਾਨਸਾ ਦੇ ਉੱਘੇ ਸਮਾਜ ਸੇਵੀ ਵਿਨੋਦ ਕੁਮਾਰ ਭੰਮੇ ਜ਼ਿਲ੍ਹਾ ਪ੍ਰਧਾਨ ਅਗਰਵਾਲ ਸਭਾ ਮਾਨਸਾ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਮਾਨਸਾ ਅਤੇ ਮਾਸਟਰ ਰੁਲਦੂ ਰਾਮ ਬਾਂਸਲ ਪ੍ਰਧਾਨ ਸੀਨੀਅਰ ਸਿਟੀਜ਼ਨ ਕੌਂਸਲ ਮਾਨਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਸੰਸਥਾ ਸੇਵਾ ਭਾਰਤੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਅਕਸਰ ਜ਼ਰੂਰਤਮੰਦਾਂ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਕੈਸ਼ੀਅਰ ਸੁਰਿੰਦਰ ਜਿੰਦਲ, ਯੁਕੇਸ਼ ਗੋਇਲ, ਚੇਅਰਮੈਨ ਸ਼ਾਮ ਲਾਲ ਗੋਇਲ, ਮਦਨ ਲਾਲ ਕੁਸਲਾ ਮੈਂਬਰ ਹੈਪੀ ਬਾਲਾਜੀ, ਪ੍ਰਨਵ ਸਿੰਗਲਾ, ਰਮੇਸ਼ ਜਿੰਦਲ, ਕਮਲ ਬਾਂਸਲ, ਰਜਨੀਸ਼ ਗੁਪਤਾ, ਰਾਜੂ ਨਾਗਪਾਲ, ਕੋਕਲਾ, ਅਸ਼ੀਸ਼ ਗੋਇਲ ਅਤੇ ਹੋਰ ਆਦਿ ਹਾਜ਼ਰ ਸਨ।