ਚੇਤ ਮਹੀਨੇ ਦੇ ਪਹਿਲੇ ਨਵਰਾਤੇ ਮਾਤਾ ਸ਼ੈਲਪੁੱਤਰੀ ਦੀ ਕੀਤੀ ਪੂਜਾ
ਚੇਤ ਮਹੀਨੇ ਦੇ ਪਹਿਲੇ ਨਰਾਤੇ ਮਾਤਾ ਸੈਲ ਪੁੱਤਰੀ ਦੀ
Publish Date: Thu, 19 Mar 2026 06:39 PM (IST)
Updated Date: Thu, 19 Mar 2026 06:43 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਚੇਤ ਮਹੀਨੇ ਦੇ ਪਹਿਲੇ ਨਰਾਤੇ ਮਾਤਾ ਸ਼ੈਲਪੁੱਤਰੀ ਦੀ ਪੂਜਾ ਕੀਤੀ ਗਈ ਅਤੇ ਅਖੰਡ ਜੋਤ ਲਾਈ ਗਈ। ਅਖੰਡ ਜੋਤ ਮਨੋਜ ਕੁਮਾਰ ਸਿੰਗਲਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਜਗਾਈ ਗਈ। ਇਸਤਰੀ ਸਤਿਸੰਗ ਸਭਾ ਵੱਲੋਂ ਮਾਤਾ ਜੀ ਦਾ ਗੁਣਗਾਨ ਕੀਤਾ ਗਿਆ। ਸ਼੍ਰੀ ਸ਼ਕਤੀ ਕੀਰਤਨ ਮੰਡਲ ਵੱਲੋਂ ਮਾਤਾ ਕਾਲੀ ਪੈਰੋਂ ਬਾਬਾ ਅਤੇ ਹਨੂੰਮਾਨ ਜੀ ਦਾ ਪੂਜਨ ਕੀਤਾ ਗਿਆ। ਇਸ ਮੌਕੇ ਜੈ ਮਾਂ ਮੰਦਰ ਨੂੰ ਫੁੱਲਾਂ ਅਤੇ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਪੰਡਤ ਨਵਰਾਜ ਸ਼ਾਸਤਰੀ ਅਤੇ ਬਿੰਦਰਪਾਲ ਗਰਗ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਅਤੇ ਸ਼ਾਮ 6 ਵਜੇ ਆਰਤੀ ਕੀਤੀ ਜਾਵੇਗੀ ਅਤੇ ਪ੍ਰਸ਼ਾਦ ਵੰਡਿਆ ਜਾਵੇਗਾ। ਇਸ ਮੌਕੇ ਰਾਜ ਕੁਮਾਰ ਮਿੱਤਲ, ਵਿਨੋਦ ਕੁਮਾਰ ਬਾਂਸਲ, ਕ੍ਰਿਸ਼ਨ ਮਦਾਨ, ਭਗਵਾਨ ਦਾਸ, ਨਿਤਿਨ ਖੁੰਗਰ, ਰਾਜੀਵ ਕੁਮਾਰ, ਵਿਨੋਦ ਕੁਮਾਰ ਭੰਮਾ, ਸੰਜੀਵ ਪਿੰਕਾ, ਯੁਗੇਸ਼ ਸੋਨੂ, ਹੁਸਨ, ਨਿਸ਼ਾ ਹੰਸ, ਰੇਣੂ ਅਰੋੜਾ, ਆਸ਼ਾ ਗਰਗ, ਰਮਲਾ, ਵੰਦਨਾਂ, ਬਸੰਤੀ ਆਦਿ ਹਾਜ਼ਰ ਸਨ।