ਪੰਜਵੇਂ ਦਿਨ ਸਵਾਮੀ ਸੁਧੀਰ ਨੇ ਕਥਾ ਸੁਣਾ ਕੇ ਸੰਗਤ ਕੀਤੀ ਨਿਹਾਲ
ਜੈ ਮਾਂ ਮੰਦਰ ਵਿੱਚ ਚੱਲ ਰਹੀ ਭਗਤ ਮਾਲਾ
Publish Date: Sat, 11 Apr 2026 06:53 PM (IST)
Updated Date: Sun, 12 Apr 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਮੰਦਰ ਵਿੱਚ ਚੱਲ ਰਹੀ ਭਗਤ ਮਾਲਾ ਦੀ ਕਥਾ ਦੇ ਪੰਜਵੇਂ ਦਿਨ ਵੀ ਸਵਾਮੀ ਸੁਧੀਰ ਜੀ ਨੇ ਕਥਾ ਸੁਣਾਈ ਅਤੇ ਭਗਤਾਂ ਨੂੰ ਇਸ ਦਾ ਆਨੰਦ ਆਇਆ। ਅੱਜ ਦੀ ਜੋਤੀ ਪ੍ਰਚੰਡ ਦੀ ਰਸਮ ਰਾਜੇਸ਼ ਕੁਮਾਰ ਪੰਧੇਰ ਉਪ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ ਨੇ ਅਦਾ ਕੀਤੀ। ਨਵ ਗ੍ਰਹਿ ਪੂਜਨ ਜ਼ਿਲ੍ਹਾ ਪ੍ਰਧਾਨ ਅਗਰਵਾਲ ਸਭਾ ਵਿਨੋਦ ਕੁਮਾਰ ਭੰਮਾ ਨੇ ਕਰਵਾਇਆ। ਪੰਡਿਤ ਨਵਰਾਜ ਸਾਸਤਰੀ ਨੇ ਵਿਧੀ ਅਨੁਸਾਰ ਪੂਜਾ ਕਰਵਾਈ ਬਿੰਦਰਪਾਲ ਗਰਗ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਅਤੇ ਦੱਸਿਆ ਕਿ 12 ਅਪ੍ਰੈਲ ਨੂੰ ਕਥਾ ਦਾ ਭੋਗ ਪਾ ਕੇ ਅਤੁੱਟ ਲੰਗਰ ਵਰਤਾਇਆ ਜਾਵੇਗਾ। ਵਿਸ਼ੇਸ਼ ਤੌਰ ਤੇ ਮਨੋਜ ਕੁਮਾਰ ਸਿੰਗਲਾ ਅਤੇ ਉਨ੍ਹਾਂ ਨੇ ਮੈਡਮ ਸੁਮਨ ਸਿੰਗਲਾ ਜੀ ਕਥਾ ਵਿੱਚ ਜੈ ਮਾਂ ਮੰਦਿਰ ਪਹੁੰਚੇ ਸੁਆਮੀ ਨੇ ਭਜਨ ਗਾ ਕੇ ਸੰਗਤਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ। ਇਸ ਮੌਕੇ ਸ਼੍ਰੀ ਸ਼ਕਤੀ ਕੀਰਤਨ ਮੰਡਲ ਦੇ ਪ੍ਰਧਾਨ ਰਾਜਕੁਮਾਰ ਮਿੱਤਲ, ਕ੍ਰਿਸ਼ਨ ਮੈਦਾਨ, ਭਗਵਾਨ ਦਾਸ, ਵਿਜੇ ਕੁਮਾਰ, ਹਰ ਭਗਵਾਨ ਦਾ ਸ਼ਰਮਾ ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਨਿਸ਼ਾ ਹੰਸ ਆਪਣੀ ਪੂਰ੍ਹੀ ਟੀਮ ਨਾਲ ਹਾਜ਼ਰ ਸਨ।