ਜਾਇਦਾਦ ਸਬੰਧੀ ਐੱਨਓਸੀ ਨਾ ਮਿਲਣ ਕਾਰਨ ਲੋਕਾਂ ’ਚ ਰੋਸ
ਜਾਇਦਾਦ ਸਬੰਧੀ ਐਨਓਸੀ
Publish Date: Thu, 01 Jan 2026 07:47 PM (IST)
Updated Date: Thu, 01 Jan 2026 07:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜਾਇਦਾਦ ਸਬੰਧੀ ਐੱਨਓਸੀ ਨਾ ਮਿਲਣ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲਰ ਅਤੇ ਭਾਜਪਾ ਸਰਕਲ ਪ੍ਰਧਾਨ ਸਿਟੀ 2 ਪ੍ਰੇਮ ਸਾਗਰ ਭੋਲਾ ਨੇ ਦੱਸਦਿਆਂ ਕਿਹਾ ਕਿ ਅੱਜ ਕੱਲ੍ਹ ਜਾਇਦਾਦ ਸਬੰਧੀ ਐੱਨਓਸੀ ਲੋਕਾਂ ਨੂੰ ਨਹੀਂ ਮਿਲ ਰਹੀ। ਇਸ ਲਈ ਉਨ੍ਹਾਂ ਨੂੰ ਵਾਰ-ਵਾਰ ਨਗਰ ਕੌਂਸਲ ਅਧਿਕਾਰੀਆਂ ਕੋਲ ਚੱਕਰ ਮਾਰਨੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਏਡੀਸੀ ਜਨਰਲ ਦੇ ਨਵੇਂ ਆਉਣ ’ਤੇ ਐੱਨਓਸੀ ਜਲਦੀ ਮਿਲਣ ਦੀ ਉਮੀਦ ਲਗਾਈ ਜਾ ਰਹੀ ਸੀ। ਪਰ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਅਧਿਕਾਰੀ ਇਸ ਵੱਲ ਧਿਆਨ ਦੇਣ ਤਾਂ ਜੋ ਆਮ ਲੋਕਾਂ ਨੂੰ ਐੱਨਓਸੀ ਮਿਲ ਸਕੇ ਅਤੇ ਖੱਜਲ ਖੁਆਰ ਨਾ ਹੋਣਾ ਪਵੇ।