ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਲਈ ਨਹੀੰ ਛੱਡਾਂਗੇ ਕੋਈ ਕਸਰ : ਗੁਰਪ੍ਰੀਤ ਸਿੰਘ ਭੁੱਚਰ
ਮਾਨਸਾ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ
Publish Date: Wed, 04 Feb 2026 08:37 PM (IST)
Updated Date: Thu, 05 Feb 2026 04:12 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸਾਰੀਆਂ ਹੀ ਬੁਨਿਆਦੀ ਸਹੂਲਤਾਂ ਦੇਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾਂ ਤੱਤਪਰ ਹੈ ਤੇ ਭਵਿੱਖ ’ਚ ਵਿਕਾਸ ਕਾਰਜਾਂ ਵਿੱਚ ਹੋਰ ਬੁਲੰਦੀਆਂ ਛੂਹਣ ਲਈ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਭੁੱਚਰ ਨੇ ਵੱਖ ਵੱਖ ਪਿੰਡਾਂ ਨੂੰ ਗ੍ਰਾਂਟ ਦੇਣ ਸਮੇਂ ਕੀਤਾ। ਉਨ੍ਹਾਂ ਅੱਜ ਠੂਠਿਆਂਵਾਲੀ ਰੋਡ ਉੱਪਰ ਸਥਿਤ ਧਰਮਸ਼ਾਲਾ ਦੀ ਮੁਰੰਮਤ ਲਈ 3 ਲੱਖ 9 ਹਜ਼ਾਰ ਰੁਪਏ, ਪਿੰਡ ਕੋਟਲੀ ਕਲਾਂ ਸੀਨੀਅਰ ਸੈਕੰਡਰੀ ਸਕੂਲ ਦੇ ਕਮਰੇ ਦੀ ਮੁਰੰਮਤ ਲਈ 2 ਲੱਖ ਰੁਪਏ, ਪਿੰਡ ਹੀਰੇਵਾਲਾ ਵਿਖੇ ਮਨੀ ਸਿੰਘ ਦੇ ਘਰ ਤੋਂ ਲੈਕੇ ਵਾਲਮੀਕਿ ਸਥਾਨ ਤੱਕ ਗਲੀ ਦੀ ਉਸਾਰੀ ਲਈ 3 ਲੱਖ ਰੁਪਏ, ਪਿੰਡ ਅਸਪਾਲ ਵਿਖੇ ਹੋਰ ਸਿੰਘ ਦੇ ਘਰ ਤੋਂ ਲੈਕੇ ਗੁਰੂ ਘਰ ਤੱਕ ਸੜਕ ਦੇ ਦੋਵੇਂ ਪਾਸੇ ਇੰਟਰਲੋਕ ਟਾਇਲਾਂ ਲਗਵਾਉਣ ਲਈ 2 ਲੱਖ ਰੁਪਏ, ਦੀਆਂ ਗ੍ਰਾਂਟਾਂ ਦਿਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ 2025-2026 ਦੌਰਾਨ ਪਲੈਨ ਪੀ ਐਮ-5 ਯੂਨਾਇਟ ਫੰਡ ਆਫ ਡਿਸਟ੍ਰਿਕਟ ਪਲਾਨਿੰਗ ਕਮੇਟੀ ਸਪੈਸਿਫਿਕ ਸਕੀਮ ਅਧੀਨ ਹੁਣ ਤੱਕ 10 ਲੱਖ 9 ਹਜ਼ਾਰ ਰੁਪਏ ਵੱਖ ਵੱਖ ਕੰਮਾਂ ਲਈ ਜਾਰੀ ਕੀਤੀ ਗਈ ਹੈ। ਇਸਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਮਾਨਸਾ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਸਦੇ ਨਾਲ ਹੀ ਮਾਨਸਾ ਸ਼ਹਿਰ ਦੀਆਂ ਸਾਰੀਆਂ ਹੀ ਸੜਕਾਂ ਅਤੇ ਗਲੀਆਂ ਨਵੀਆਂ ਬਣਾਈਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਟੀਟੂ, ਜਗਸੀਰ ਸਿੰਘ ਜੱਗਾ ਸਰਪੰਚ ਹੀਰੇਵਾਲਾ, ਮੱਖਣ ਸਿੰਘ ਕੋਟਲੀ ਕਲਾਂ, ਸੁਖਪਾਲ ਸਿੰਘ ਅਸਪਾਲ, ਸ਼ਿੰਗਾਰਾ ਖਾਨ, ਮਹਾਂਬਲੀ ਮਾਨ ਉਪ ਅਰਥ ਅਤੇ ਅੰਕੜਾ ਸਲਾਹਕਾਰ ਮਾਨਸਾ ਆਦਿ ਹਾਜ਼ਰ ਸਨ।