ਨਵੇਂ ਸਾਲ ਦੀ ਸ਼ੁਰੂਆਤ ਮੌਕੇ ਧਾਰਮਿਕ ਅਸਥਾਨਾਂ ’ਤੇ ਸ਼ਰਧਾਲੂ ਹੋਏ ਨਤਮਸਤਕ
ਨਵੇਂ ਸਾਲ 2026 ਦੇ ਪਹਿਲੇ
Publish Date: Thu, 01 Jan 2026 06:33 PM (IST)
Updated Date: Thu, 01 Jan 2026 06:35 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਨਵੇਂ ਸਾਲ 2026 ਦੇ ਪਹਿਲੇ ਦਿਨ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਵੱਡੀ ਗਿਣਤੀ ’ਚ ਸ਼ਰਧਾਲੂ ਪਹੁੰਚੇ। ਜ਼ਿਆਦਾਤਰ ਲੋਕਾਂ ਵੱਲੋਂ ਆਪਣੇ ਦਿਨ ਦੀ ਸ਼ੁਰੂਆਤ ਧਾਰਮਿਕ ਸਥਾਨਾਂ ਪਹੁੰਚ ਕੇ ਕੀਤੀ। ਗੁਰਦੁਆਰਿਆਂ ਵਿੱਚ ਸ਼ਰਧਾਲੂ ਜਿੱਥੇ। ਨਤਮਸਤਕ ਹੋਏ ਉੱਥੇ ਹੀ ਮੰਦਰਾਂ ’ਚ ਵੀ ਵੱਡੀ ਗਿਣਤੀ ’ਚ ਲੋਕਾਂ ਨੇ ਪਹੁੰਚ ਕੇ ਪੂਜਾ ਕੀਤੀ। ਗੁਰਦੁਆਰਿਆਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਦਰਬਾਰ ਸਜੇ, ਜਦਕਿ ਮੰਦਰਾਂ ਵਿੱਚ ਸ਼ਰਧਾਲੂਆਂ ਵੱਲੋਂ ਪੂਜਾ ਅਰਚਨਾ ਕਰ ਕੇ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ। ਇਸ ਮੌਕੇ ਲੋਕਾਂ ਨੇ ਵੱਖ-ਵੱਖ ਤਰੀਕਿਆਂ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦਿਆਂ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ। ਇਸ ਦੌਰਾਨ ਜੈ ਮਾਂ ਮੰਦਰ ਦੇ ਪੰਡਿਤ ਨਵਰਾਜ ਸ਼ਾਸਤਰੀ ਨੇ ਕਿਹਾ ਕਿ ਨਵੇਂ ਸਾਲ ਦਾ ਪਹਿਲਾ ਦਿਨ ਹੈ ਅਤੇ ਸਵੇਰ ਤੋਂ ਹੀ ਸੰਗਤ ਵੱਡੀ ਗਿਣਤੀ ਵਿੱਚ ਮੰਦਰ ਵਿੱਚ ਪਹੁੰਚ ਰਹੀ ਹੈ। ਪੂਜਾ ਕਰ ਕੇ ਅਰਚਨਾ ਕੀਤੀ ਜਾ ਰਹੀ ਹੈ ਅਤੇ ਕਈ ਪਰਿਵਾਰਾਂ ਵੱਲੋਂ ਆਪਣੇ ਘਰਾਂ ’ਚ ਪੂਜਾ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਮੰਦਰ ਆ ਕੇ ਸਰਬੱਤ ਦੇ ਭਲੇ ਲਈ ਕਾਮਨਾ ਕਰ ਰਹੇ ਹਨ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਨਵਾਂ ਸਾਲ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਵੇ, ਪਰਿਵਾਰਾਂ ਵਿੱਚ ਸੁੱਖ-ਸ਼ਾਂਤੀ ਬਣੀ ਰਹੇ, ਹਰ ਘਰ ਵਿੱਚ ਆਨੰਦ ਬਣਿਆ ਰਹੇ ਅਤੇ ਕੋਈ ਵੀ ਦੁਖੀ ਨਾ ਹੋਵੇ।