ਨਵੇਂ ਸਾਲ ਦੀ ਆਮਦ ਮੌਕੇ ਬੱਚਿਆਂ ਦੀਆਂ ਗੂੰਜੀਆਂ ਕਿਲਕਾਰੀਆਂ
ਨਵੇਂ ਸਾਲ ਦੀ ਆਮਦ ‘ਤੇ
Publish Date: Thu, 01 Jan 2026 05:16 PM (IST)
Updated Date: Thu, 01 Jan 2026 05:17 PM (IST)

- ਨਵੇਂ ਸਾਲ ’ਤੇ ਕੀਤਾ ਨੰਨ੍ਹੇ-ਮੁੰਨੇ ਮਹਿਮਾਨਾਂ ਦਾ ਸਵਾਗਤ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਨਵੇਂ ਸਾਲ ਦੀ ਆਮਦ ’ਤੇ ਕਈ ਪਰਿਵਾਰਾਂ ’ਚ ਦੋਹਰੀ ਖੁਸ਼ੀ ਆਈ। ਇੱਕ ਪਾਸੇ ਨਵੇਂ ਸਾਲ ਦਾ ਅਗਾਜ਼ ਹੋਇਆ, ਜਦੋਂਕਿ ਦੂਜੇ ਪਾਸੇ ਕਈ ਪਰਿਵਾਰਾਂ ’ਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਨੰਨ੍ਹੇ-ਮੰਨੇ ਮਹਿਮਾਨਾਂ ਦਾ ਸਵਾਗਤ ਪਰਿਵਾਰਾਂ ਨੇ ਖੁਸ਼ੀ-ਖੁਸ਼ੀ ਕੀਤਾ ਅਤੇ ਰਿਸ਼ਤੇਦਾਰਾਂ ਨੇ ਦੋਹਰੀ ਖੁਸ਼ੀ ਦਾ ਅਹਿਸਾਸ ਕੀਤਾ। ਪਰਮਾਤਮਾ ਅੱਗੇ ਪਰਿਵਾਰਾਂ ’ਚ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਬਣੇ ਰਹਿਣ ਦੀ ਅਰਦਾਸ ਕੀਤੀ। ਹਸਪਤਾਲਾਂ ’ਚ ਰਿਸ਼ਤੇਦਾਰਾਂ ਨੇ ਮਠਿਆਈਆਂ ਵੰਡ ਕੇ ਨਵੇਂ ਮਹਿਮਾਨਾਂ ਦਾ ਸਵਾਗਤ ਕੀਤਾ। ਮਾਨਸਾ ਦੇ ਜੱਚਾ ਬੱਚਾ ਹਸਪਤਾਲ ’ਚ ਨਵੇਂ ਸਾਲ ਦੇ ਪਹਿਲੇ ਦਿਨ ਤਿੰਨ ਬੱਚਿਆਂ ਨੇ ਜਨਮ ਲਿਆ। ਉਨ੍ਹਾਂ ਦੇ ਮਾਪਿਆਂ ਨੇ ਇਸ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਸੁਖਪ੍ਰੀਤ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਪਿੰਡ ਰੱਲਾ ਕੱਲ੍ਹ ਮਾਨਸਾ ਦੇ ਜੱਚਾ ਬੱਚਾ ਹਸਪਤਾਲ ਵਿੱਖ ਦਾਖਲ ਹੋਈ ਸੀ ਅਤੇ ਅੱਜ ਇੱਕ ਪੁੱਤਰ ਨੂੰ ਜਨਮ ਦਿੱਤਾ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਅਤੇ ਪੁੱਤਰ ਦੀ ਪਰਮਾਤਮਾ ਨੇ ਇਸ ਮੌਕੇ ਦਾਤ ਬਖਸ਼ੀ ਹੈ। ਇਹ ਪਰਮਾਤਮਾ ਨੇ ਖੁਸ਼ੀ ਬਖਸ਼ੀ ਹੈ ਅਤੇ ਅਸੀਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ। ਬੱਚੇ ਦੇ ਨਾਨਾ ਹਮੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਇਹ ਖੁਸ਼ੀ ਦੋਹਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਸਿਹਤਮੰਦ ਹਨ। ਇਸ ਤੋਂ ਇਲਾਵਾ ਅਨੀਤਾ ਪਤਨੀ ਵਿਸ਼ਾਲ ਕੁਮਾਰ ਵਾਸੀ ਮੌੜ ਮੰਡੀ ਨੇ ਇੱਕ ਬੇਟੀ ਨੂੰ ਜਨਮ ਦਿੱਤਾ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਨਵੇਂ ਸਾਲ ’ਤੇ ਪੁੱਤਰੀ ਦੀ ਪਰਮਾਤਮਾ ਨੇ ਦਾਤ ਬਖਸ਼ੀ ਹੈ। ਪਰਿਵਾਰ ’ਚ ਨਵਾਂ ਜੀਅ ਆਇਆ ਹੈ ਅਤੇ ਇਹ ਸਾਡੇ ਲਈ ਖੁਸ਼ੀ ਵਾਲਾ ਦਿਨ ਹੈ। ਇਸੇ ਤਰ੍ਹਾਂ ਬੋਹਾ ਦੀ ਇੰਦਰਪਾਲ ਕੌਰ ਪਤਨੀ ਧੰਨਵੀਰ ਸਿੰਘ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਇੰਦਰਪਾਲ ਕੌਰ ਦੀ ਮਾਤਾ ਦਵਿੰਦਰ ਕੌਰ ਨੇ ਇਸ ’ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਸਾਲ ’ਤੇ ਇਹ ਵਡਮੁੱਲਾ ਤੋਹਫ਼ਾ ਹੈ ਅਤੇ ਪਰਮਾਤਮਾ ਪਰਿਵਾਰ ’ਤੇ ਮਿਹਰ ਭਰਿਆ ਹੱਥ ਰੱਖੇ। ਇਹ ਸਾਰੇ ਸਿਹਤਮੰਦ ਰਹਿਣ ਅਤੇ ਨਵੇਂ ਸਾਲ ਦੇ ਨਾਲ ਹੀ ਖੁਸ਼ੀਆਂ ਬਣੀਆਂ ਰਹਿਣ।