ਚੇਅਰਮੈਨ ਨੇ ਸਕੂਲ ’ਚ ਕੀਤਾ ਕਮਰਿਆਂ ਦਾ ਉਦਘਾਟਨ
ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ
Publish Date: Wed, 22 Apr 2026 03:40 PM (IST)
Updated Date: Thu, 23 Apr 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੇ ਯਤਨਾਂ ਨਾਲ ਹਲਕਾ ਮਾਨਸਾ ਦੇ ਸਰਕਾਰੀ ਸਕੂਲਾਂ ਵਿਚ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸਰਕਾਰੀ ਮਿਡਲ ਸਕੂਲ ਅਲੀਸ਼ੇਰ ਕਲਾਂ ਵਿਖੇ 15 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਦੋ ਆਧੁਨਿਕ ਕਲਾਸ ਰੂਮ ਅਤੇ ਸਰਕਾਰੀ ਹਾਈ ਸਕੂਲ ਖੀਵਾ ਖੁਰਦ ਵਿਖੇ 9 ਲੱਖ 55 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਗੁਰਪ੍ਰੀਤ ਸਿੰਘ ਭੁੱਚਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸੁਧਾਰਕ ਪਹਿਲਕਦਮੀਆਂ ਨਾਲ ਸਰਕਾਰੀ ਸਕੂਲਾਂ ਦੀ ਤਸਵੀਰ ਤੇ ਤਕਦੀਰ ਦੋਵੇਂ ਬਦਲ ਰਹੀਆਂ ਹਨ। ਸਿੱਖਿਆ ਖੇਤਰ ਵਿੱਚ ਆ ਰਹੇ ਬਦਲਾਅ ਨਾ ਸਿਰਫ਼ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕ ਰਹੇ ਹਨ, ਸਗੋਂ ਮਾਪਿਆਂ ਦਾ ਸਰਕਾਰੀ ਸਕੂਲਾਂ ‘ਤੇ ਭਰੋਸਾ ਵੀ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਜਸਪਾਲ ਸਿੰਘ ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ, ਅਜੈਬ ਸਿੰਘ ਬਲਾਕ ਸਿੱਖਿਆ ਕੋਆਰਡੀਨੇਟਰ, ਕਿਰਤਪਲ ਸਿੰਘ, ਭਾਵੇਸ਼ ਕੁਮਾਰ ਮੁੱਖ ਅਧਿਆਪਕ ਮਾਖਾ ਚਹਿਲਾ, ਮੁਨੀਸ਼ ਕੁਮਾਰ ਮੁੱਖ ਅਧਿਆਪਕ, ਮੁੱਖ ਅਧਿਆਪਕ ਭੁਪਿੰਦਰ ਸਿੰਘ, ਜਗਰਾਜ ਸਿੰਘ, ਐਸ ਐਮ ਸੀ ਚੇਅਰਮੈਨ ਗੁਲਾਬ ਸਿੰਘ, ਸਰਪੰਚ ਪਾਲ ਕੌਰ, ਕੁਲਦੀਪ ਕੁਮਾਰ, ਐਸ ਐਮ ਸੀ ਚੇਅਰਮੈਨ ਸੰਦੀਪ ਕੌਰ, ਸਰਪੰਚ ਵੀਰਪਾਲ ਕੌਰ, ਬਲਜੀਤ ਸ਼ਰਮਾ ਅਤੇ ਅਮਨ ਮਾਨਸਾ ਹਾਜ਼ਰ ਸਨ।