1.77 ਕਰੋੜ ਰੁਪਏ ਨਾਲ ਬਰੇਟਾ ’ਚ ਨਵੇ ਵਿਕਾਸ ਕੰਮ ਸ਼ੁਰੂ : ਵਿਧਾਇਕ ਬੁੱਧਰਾਮ
ਬਰੇਟਾ ਸ਼ਹਿਰ ਨਿਵਾਸੀਆਂ ਲਈ ਬਹੁਤ ਹੀ
Publish Date: Sat, 07 Feb 2026 06:00 PM (IST)
Updated Date: Sun, 08 Feb 2026 04:06 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਬਰੇਟਾ ਸ਼ਹਿਰ ਨਿਵਾਸੀਆਂ ਲਈ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਰਿਹਾ, ਕਿਉਂਕਿ ਅੱਜ ਬਰੇਟਾ ਸ਼ਹਿਰ ਵਾਸੀਆਂ ਦੀ ਸ਼ਹਿਰ ਵਿਚਕਾਰ ਲੋਕਾਂ ਦੇ ਸੈਰ ਕਰਨ ਅਤੇ ਬੱਚਿਆਂ ਦੇ ਖੇਡਣ ਲਈ ਪਾਰਕ ਦੀ ਮੁੱਖ ਮੰਗ ਨੂੰ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੁਆਰਾ ਤਕਰੀਬਨ 37.50 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਵਿਚਾਲੇ ਇਕ ਸ਼ਾਨਦਾਰ ਪਾਰਕ ਦਾ ਟੱਕ ਲਗਾ ਕੇ ਰਸਮੀਂ ਤੌਰ ’ਤੇ ਨਿਰਮਾਣ ਕਾਰਜ ਦਾ ਉਦਘਾਟਨ ਕਰਕੇ ਪੂਰਾ ਕੀਤਾ ਤੇ ਨਾਲ ਹੀ ਤਕਰੀਬਨ 74.50 ਲੱਖ ਰੁਪਏ ਦੀ ਲਾਗਤ ਨਾਲ ਬਣੇ ਇੰਡੋਰ ਬੈਡਮਿੰਟਨ ਸਟੇਡੀਅਮ ਦਾ ਵੀ ਉਦਘਾਟਨ ਕੀਤਾ। ਇਸੇ ਤਰ੍ਹਾਂ ਹਲਕਾ ਵਿਧਾਇਕ ਦੁਆਰਾ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰ੍ਹਾ ਕਰਦੇ ਹੋਏ 3 ਦਿਨ ਪਹਿਲਾਂ ਕੁਲਰੀਆਂ ਰੋਡ ਬਰੇਟਾ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਖੇਡ ਗ੍ਰਾਊਂਡ ਅਤੇ ਟ੍ਰੈਕ ਤੇ ਉਸਦੇ ਨਾਲ ਹੀ 50 ਲੱਖ ਰੁਪਏ ਦੀ ਲਾਗਤ ਨਾਲ ਜਲਵੇੜਾ ਰੋਡ ਬਰੇਟਾ ਵਿਖੇ ਪਾਰਕ-ਕਮ-ਖੇਡ ਮੈਦਾਨ ਦਾ ਟੱਕ ਲਾ ਕੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ ਗਈ।
ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਉਨ੍ਹਾਂ ਬਰੇਟਾ ਦੇ ਵਸਨੀਕਾਂ ਨਾਲ ਕੀਤੇ ਵਾਅਦੇ ਮੁਤਾਬਕ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲੋਕਾਂ ਦੇ ਸੈਰ ਸਪਾਟੇ ਲਈ ਤੇ ਬੱਚਿਆਂ ਦੇ ਖੇਡਣ ਲਈ ਸ਼ਹਿਰ ਵਿਚ ਸਟੇਡੀਅਮ, ਗ੍ਰਾਊਂਡ ਅਤੇ ਪਾਰਕ ਬਣਾਉਣ ਦੇ ਕੰਮਾ ਦੀ ਸ਼ੁਰੂਆਤ ਕੀਤੀ ਹੈ, ਜਿਸ ਵੱਲੋਂ ਪਹਿਲਾਂ ਕਿਸੇ ਵੀ ਹੋਰ ਪਾਰਟੀ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਲਈ ਵਿਕਾਸ ਦੇ ਕੰਮ ਕਰਵਾਉਣ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਸਾਰੇ ਨਵੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸੇ ਮੌਕੇ ਪੁੱਜੇ ਨਗਰ ਸੁਧਾਰ ਕਮੇਟੀ ਅਤੇ ਆਮ ਲੋਕਾਂ ਵਲੋਂ ਹਲਕਾ ਵਿਧਾਇਕ ਦਾ ਧੰਨਵਾਦ ਕਰ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸੇ ਮੌਕੇ ਆਮ ਆਦਮੀ ਪਾਰਟੀ ਬਰੇਟਾ ਤੋਂ ਸ਼ਹਿਰੀ ਪ੍ਰਧਾਨ ਕੇਵਲ ਸ਼ਰਮਾ, ਚੇਅਰਮੈਨ ਮਾਰਕਿਟ ਕਮੇਟੀ ਚਮਕੌਰ ਸਿੰਘ, ਚੇਅਰਮੈਨ ਵਪਾਰ ਕਮਿਸ਼ਨ ਲਲਿਤ ਜੈਨ, ਬਲਾਕ ਪ੍ਰਧਾਨ ਪ੍ਰੀਤ ਕੁਮਾਰ, ਕਾਕੂ ਬਰੇਟਾ, ਨਗਰ ਕੌਂਸਲ ਪ੍ਰਧਾਨ ਗਾਂਧੀ ਰਾਮ, ਸਾਬਕਾ ਪ੍ਰਧਾਨ ਲੱਛਮਣ ਦਾਸ, ਕਾਰਜ ਸਾਧਕ ਅਫ਼ਸਰ ਸਿਕੰਦਰ ਸਿੰਘ, ਯੂਥ ਪ੍ਰਧਾਨ ਜੀਵਨ ਸਿੰਘ, ਰਾਕੇਸ਼ ਕੁਮਾਰ, ਦਵਿੰਦਰ ਸੋਨੂ, ਮਨਿੰਦਰ ਕੁਮਾਰ, ਸੰਸਾਰ ਸਿੰਘ, ਸੱਤਪਾਲ, ਯੋਗੇਸ਼ ਗੁਪਤਾ ਅਤੇ ਹੋਰ ਸ਼ਹਿਰ ਨਿਵਾਸੀ ਅਤੇ ਪਾਰਟੀ ਵਰਕਰ ਮੌਜੂਦ ਰਹੇ।