ਨਹਿਰੂ ਕਾਲਜ ’ਚ ਏਡਜ਼ ਨਾਲ ਸਬੰਧਤ ਕਰਵਾਇਆ ਸਮਾਗਮ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ
Publish Date: Wed, 25 Feb 2026 06:47 PM (IST)
Updated Date: Thu, 26 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਏਡਜ਼ ਨਾਲ ਸਬੰਧਿਤ ਪ੍ਰੋਗਰਾਮ ਕਰਵਾਇਆ। ਇਸ ਦੌਰਾਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਸਮਾਗਮ ’ਚ 13 ਵਿਦਿਆਰਥੀਆਂ ਨੇ ਹਿੱਸਾ ਲਿਆ। ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚ ਲੜਕੀਆਂ ਦੀ ਗਿਣਤੀ 9 ਤੇ ਲੜਕਿਆਂ ਦੀ ਗਿਣਤੀ 04 ਸੀ। ਜੇਤੂ ਵਿਦਿਆਰਥੀਆਂ ਵਿੱਚੋਂ ਪਹਿਲਾ ਸਥਾਨ ਬੀਏ ਭਾਗ-ਦੂਜਾ ਦੇ ਵਿਦਿਆਰਥੀ ਸਾਹਿਬ ਕਮਲਪ੍ਰੀਤ ਸਿੰਘ, ਦੂਜਾ ਸਥਾਨ ਬੀਏ ਭਾਗ ਤਿੰਨ ਦੀ ਵਿਦਿਆਰਥਣ ਰਾਜਵਿੰਦਰ ਕੌਰ ਅਤੇ ਤੀਜਾ ਸਥਾਨ ਬੀਏ ਭਾਗ-ਤੀਜਾ ਦੇ ਵਿਦਿਆਰਥੀ ਲਵਪ੍ਰੀਤ ਸਿੰਘ ਨੇ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ ਤੇ ਜਿਹੜੇ ਵਿਦਿਆਰਥੀਆਂ ਨੇ ਕੋਈ ਪੁਜੀਸ਼ਨ ਹਾਸਿਲ ਨਹੀਂ ਕੀਤੀ। ਉਨ੍ਹਾਂ ਨੂੰ ਵੀ ਕਨਸੋਲੇਸ਼ਨ ਇਨਾਮ ਦਿੱਤੇ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਜਸਕਰਨ ਸਿੰਘ ਨੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਭਵਿੱਖ ਲਈ ਸ਼ੁਭਕਾਮਨਾ ਵੀ ਦਿੱਤੀਆਂ। ਕਾਲਜ ਦੇ ਪ੍ਰੋਫ਼ੈਸਰ ਡਾ. ਸੀਮਾ ਜਿੰਦਲ ਅਤੇ ਡਾ. ਹਰਵਿੰਦਰ ਕੌਰ ਨੇ ਇਸ ਪ੍ਰੋਗਰਾਮ ਵਿੱਚ ਜੱਜ ਦੀ ਭੂਮਿਕਾ ਨਿਭਾਈ। ਇਹ ਸਾਰਾ ਪ੍ਰੋਗਰਾਮ ਰੈੱਡ ਰਿਬਨ ਕਮੇਟੀ ਡਾ. ਸਿੰਪਲ ਬਾਂਸਲ, ਡਾ. ਆਸ਼ੂ ਗਰਗ ਅਤੇ ਡਾ. ਪ੍ਰਤਿਭਾ ਜਿੰਦਲ ਵੱਲੋਂ ਉਲੀਕਿਆ ਗਿਆ।