ਸ਼ਹਿਰ ’ਚ ਸਫ਼ਾਈ ਤੇ ਕੂੜੇ ਦੇ ਡੰਪ ਦੇ ਪੱਕੇ ਪ੍ਰਬੰਧ ਲਈ ਵਿਧਾਇਕ ਨੂੰ ਮੰਗ ਪੱਤਰ
ਇੱਥੇ ਨਗਰ ਸੁਧਾਰ ਸਭਾ ਬੁਢਲਾਡਾ ਦੇ ਸੀਨੀਅਰ
Publish Date: Tue, 10 Feb 2026 06:34 PM (IST)
Updated Date: Wed, 11 Feb 2026 04:08 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਇੱਥੇ ਨਗਰ ਸੁਧਾਰ ਸਭਾ ਬੁਢਲਾਡਾ ਦੇ ਸੀਨੀਅਰ ਆਗੂਆਂ ਨੇ ਸ਼ਹਿਰ ਦੀਆਂ ਮੰਗਾਂ ਸਬੰਧੀ ਹਲਕਾ ਵਿਧਾਇਕ ਸਮੇਤ ਵੱਖ ਵੱਖ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸ਼ਹਿਰ ਵਿੱਚ ਸਫ਼ਾਈ ਸਮੇਤ ਕੂੜੇ ਦੇ ਡੰਪ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਸੰਸਥਾ ਦੇ ਕੋਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓਂ ਨੇ ਦੱਸਿਆ ਕਿ ਨਗਰ ਸੁਧਾਰ ਸਭਾ ਨੇ ਇਹ ਵੀ ਮੰਗ ਕੀਤੀ ਹੈ ਕਿ ਪੀਣ ਦੇ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਤੇ ਗੰਦੇ ਪਾਣੀ ਦੀ ਮਿਕਸ ਹੋ ਕੇ ਸਪਲਾਈ ਨੂੰ ਰੋਕਿਆ ਜਾਵੇ। ਸੀਵਰੇਜ ਦੇ ਪਾਣੀ ਦੀ ਲੀਕੇਜ ਨੂੰ ਬੰਦ ਕੀਤਾ ਜਾਵੇ। ਟ੍ਰੈਫ਼ਿਕ ਦੀ ਸਮੱਸਿਆ ਦੇ ਹੱਲ ਲਈ ਰੇਲਵੇ ਰੋਡ, ਪੀਐਨਬੀ ਰੋਡ, ਰਾਮਲੀਲਾ ਗਰਾਂਊਂਡ ਰੋਡ ਸਮੇਤ ਸੜਕਾਂ ਤੇ ਟ੍ਰੈਫ਼ਿਕ ਨਿਯਮਾਂ ਅਨੁਸਾਰ ਮਾਰਕਿੰਗ ਪੱਟੀ ਲਾਈ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲੁੱਟ ਖੋਹ ਅਤੇ ਚੋਰੀਆਂ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸੀਸੀਟੀਵੀ ਕੈਮਰੇ ਲਗਾਏ ਜਾਣ। ਸ਼ਹਿਰ ਵਿੱਚ ਪੰਜ, ਛੇ ਥਾਵਾਂ ਤੇ ਪੁਲਿਸ ਪੋਸਟਾਂ ਸਥਾਪਤ ਕਰਕੇ ਦਿਨੇ ਤੇ ਰਾਤ ਦੀ ਗਸ਼ਤ ਵਧਾਈ ਜਾਵੇ। ਐਡਵੋਕੇਟ ਦਲਿਓਂ ਨੇ ਕਿਹਾ ਕਿ ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਸਮੇਤ ਅਧਿਕਾਰੀਆਂ ਨੇ ਨਗਰ ਸੁਧਾਰ ਸਭਾ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇੰਨ੍ਹਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ। ਵਫ਼ਦ ਵਿਚ ਪ੍ਰੇਮ ਸਿੰਘ ਦੋਦੜਾ, ਮਾਸਟਰ ਰਘੁਨਾਥ ਸਿੰਗਲਾ, ਹਰਦਿਆਲ ਸਿੰਘ ਦਾਤੇਵਾਸ, ਮਿਸਤਰੀ ਜਰਨੈਲ ਸਿੰਘ ਸੰਧੂ, ਪਵਨ ਨੇਵਟੀਆ, ਰਾਮ ਗੋਪਾਲ ਆਦਿ ਸ਼ਾਮਲ ਸਨ।