- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਥੇ ਮੁਸਲਿਮ ਪੰਜਾਬ ( ਰਜਿ) ਦੇ ਮੁੱਖ ਦਫਤਰ ਤੇ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੁਸਲਿਮ ਪੰਜਾਬ ਦੇ ਮੁੱਖ ਦਫ਼ਤਰ ਤੇ ਸਟੇਟ ਬਾਡੀ ਦੀ ਮੀਟਿੰਗ ਸੂਬਾ ਚੇਅਰਮੈਨ ਡਾ. ਫ਼ਕੀਰ ਮੁਹੰਮਦ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਵੱਖ ਵੱਖ ਪਹਿਲੂਆਂ ਤੇ ਵਿਚਾਰ ਚਰਚਾ ਕੀਤੀ ਗਈ। ਸੂਬਾ ਪ੍ਰਧਾਨ ਹਾਜੀ ਐਚਆਰ ਮੋਫ਼ਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਪਿਛਲੇ ਲੇਖੇ ਜੋਖੇ ਤੋਂ ਇਲਾਵਾ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਸੋਸ਼ਲ ਮੀਡੀਆ ਦਾ ਕੰਟਰੋਲ ਸਟੇਟ ਬਾਡੀ ਆਈਟੀ ਸੈਲ ਕੋਲ ਹੋਵੇਗਾ। ਹਰ ਜ਼ਿਲ੍ਹੇ ਵਿੱਚ ਕੇਵਲ ਇੱਕ ਹੀ ਵਟਸ ਐਪ ਗਰੁੱਪ ਹੋਵੇਗਾ, ਜਿਸ ਦੇ ਐਡਮਿਨ ਕੇਵਲ ਸਟੇਟ ਆਈਟੀ ਸੈੱਲ ਇੰਚਾਰਜ਼ ਸੰਬੰਧਿਤ ਜ਼ਿਲ੍ਹੇ ਦਾ ਪ੍ਰਧਾਨ ਤੇ ਸਕੱਤਰ ਹੋਵੇਗਾ। ਇਸ ਕਰਕੇ ਸਟੇਟ ਕਮੇਟੀ ਵੱਲੋਂ ਕੋਈ ਹੋਰ ਵ੍ਹਟਸਐਪ ਗਰੁੱਪ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਮੈਂਬਰ ਜਾਂ ਅਹੁਦੇਦਾਰ ਮੁਸਲਿਮ ਫ਼ਰੰਟ ਪੰਜਾਬ ਦੇ ਨਾਮ ਤੇ ਵੱਖਰਾ ਗਰੁੱਪ ਚਲਾਉਂਦਾ ਹੈ ਤਾਂ ਸਟੇਟ ਕਮੇਟੀ ਵੱਲੋਂ ਉਸਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਵੇਗੀ ਅਤੇ ਸੰਬੰਧਿਤ ਵਿਅਕਤੀ ‘ਤੇ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ 2027 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹਰ ਸਿਆਸੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪ੍ਰਧਾਨ ਨੂੰ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਜੋ ਸਬੰਧਿਤ ਪਾਰਟੀਆਂ ਉਕਤ ਮੰਗਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰ ਸਕਣ। ਯਾਦ ਰਹੇ ਕਿ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਮੁਸਲਮਾਨਾਂ ਦੇ ਸਮਾਜਿਕ ਆਰਥਿਕ ਤੇ ਧਰਮਿਕ ਮਾਮਲਿਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਜਗ੍ਹਾ ਨਹੀਂ ਦਿੱਤੀ, ਜਦੋਂਕਿ ਅਜੋਕੇ ਸਮੇਂ ਵਿੱਚ ਮੁਸਲਿਮ ਸਮਾਜ ਦੀ ਜਾਗਰੁਕ ਪੀੜ੍ਹੀ ਨੇ ਸਮੂਹ ਸਿਆਸੀ ਪਾਰਟੀਆਂ ਤੇ ਤਿਰਛੀ ਨਜ਼ਰ ਬਣਾਈ ਹੋਈ ਹੈ। ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਗੁਜ਼ਾਰਿਸ਼ ਕੀਤੀ ਗਈ ਕਿ ਮੁਸਲਮਾਨਾਂ ਨੂੰ ਕਬਰਸਤਾਨਾਂ ਦੀ ਵਲਗਣ ਵਿੱਚੋਂ ਕੱਢਦੇ ਹੋਏ ਕਬਰਸਤਾਨਾਂ ਦੀ ਚਾਰਦੀਵਾਰੀ ਲਈ ਇੱਕ ਫ਼ੰਡ ਕਾਇਮ ਕੀਤਾ ਜਾਵੇ ਅਤੇ ਇੱਕ ਮੁਸ਼ਤ ਸਮੁੱਚੇ ਪੰਜਾਬ ਦੇ ਕਬਰਸਤਾਨਾਂ ਦੀ ਚਾਰਦੀਵਾਰੀ ਕੀਤੀ ਜਾਵੇ। ਇਸ ਮੌਕੇ ਇਹ ਅਪੀਲ ਕੀਤੀ ਗਈ ਕਿ ਜਿਸ ਤਰ੍ਹਾਂ ਮੁਰੱਬਾ ਬੰਦੀ ਵੇਲੇ ਸਮੂਹ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ ਲਈ ਜ਼ਮੀਨ ਰਿਜ਼ਰਵ ਕੀਤੀ ਗਈ ਸੀ, ਪਰ ਮੁਸਲਿਮ ਭਾਈਚਾਰੇ ਨੂੰ ਇਸ ਹੱਕ ਤੋਂ ਵਾਂਝਾ ਰੱਖਿਆ ਗਿਆ ਸੀ। ਇਸ ਕਰਕੇ ਮੁਸਲਿਮ ਭਾਈਚਾਰੇ ਲਈ ਵੀ ਕਾਨੂੰਨੀ ਪ੍ਰਕਿਰਿਆ ਰਾਹੀਂ ਧਾਰਮਿਕ ਸਥਾਨ ਅਤੇ ਕਮਿਊਨਿਟੀ ਹਾਲ ਲਈ ਜਗ੍ਹਾ ਮੁਹੱਈਆ ਕੀਤਾ ਜਾਵੇ। ਇਸ ਮੌਕੇ ਪੰਜਾਬ ਵਕਫ਼ ਬੋਰਡ ਵੱਲੋਂ ਪੜ੍ਹਾਈ ਤੇ ਭਲਾਈ ਸਕੀਮਾਂ ਸਬੰਧੀ ਚਰਚਾ ਕਰਦਿਆਂ ਚੇਅਰਮੈਨ ਪੰਜਾਬ ਵਕਫ਼ ਬੋਰਡ ਨੂੰ ਅਪੀਲ ਕੀਤੀ ਗਈ ਕਿ ਲੰਬਿਤ ਪਈਆਂ ਨਵੀਆਂ ਵਿਧਵਾ ਪੈਨਸ਼ਨਾਂ ਜਾਰੀ ਕੀਤੀਆਂ ਜਾਣ। ਮਲੇਰਕੋਟਲਾ, ਗੋਬਿੰਦਗੜ੍ਹ, ਲਾਛੜੂ ਕਲਾਂ ਅਤੇ ਕਪੂਰਥਲਾ ਦੀ ਤਰਜ਼ ਤੇ ਬਾਕੀ ਜਿਲ੍ਹਿਆਂ ਵਿੱਚ ਵੀ ਵਿਦਿਅਕ ਅਦਾਰੇ ਖੋਲੇ ਜਾਣ ਤਾਂ ਜੋ ਬਾਕੀ ਜਿਲ੍ਹਿਆਂ ਦੇ ਬੱਚੇ ਵੀ ਦੀਨ ਤੇ ਦੁਨੀਆਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਸਵਾਰ ਸਕਣ।