ਰੰਜਿਸ਼ ਕਾਰਨ ਵਿਅਕਤੀ ਦਾ ਕੀਤਾ ਕਤਲ
ਸਰਦੂਲਗੜ੍ਹ ਦੇ ਗੁਆਂਢੀ ਪਿੰਡ ਖੈਰਾ ਕਲਾਂ
Publish Date: Fri, 24 Apr 2026 06:52 PM (IST)
Updated Date: Sat, 25 Apr 2026 04:10 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਰਦੂਲਗੜ੍ਹ ਦੇ ਗੁਆਂਢੀ ਪਿੰਡ ਖੈਰਾ ਕਲਾਂ ਵਿਖੇ ਬੀਤੀ ਕੱਲ੍ਹ ਇਕ ਵਿਅਕਤੀ ਦਾ ਕਤਲ ਹੋ ਗਿਆ। ਇਸ ਸਬੰਧੀ ਥਾਣਾ ਮੁਖੀ ਸਰਦੂਲਗੜ੍ਹ ਪੁਸ਼ਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਖੈਰਾ ਕਲਾਂ ਵਿਖੇ ਇਕ ਵਿਅਕਤੀ ਦਾ ਕਤਲ ਹੋ ਗਿਆ। ਉਸ ਦੀ ਸ਼ਨਾਖ਼ਤ ਸ਼ੁਰੇਸ਼ ਕੁਮਾਰ ਪੁੱਤਰ ਪੁਰਖਾ ਰਾਮ ਵਾਸੀ ਖੈਰਾ ਕਲਾਂ ਉਮਰ ਤਕਰੀਬਨ 50 ਸਾਲ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਪਿੰਡ ਦੇ ਹੀ ਇਕ ਵਿਅਕਤੀ ਕਰਨੈਲ ਸਿੰਘ ਉਰਫ਼ ਕੈਲੀ ਪੁੱਤਰ ਮਾਘ ਸਿੰਘ ਨੇ ਸ਼ੁਰੇਸ਼ ਕੁਮਾਰ ਨੂੰ ਆਪਣੇ ਘਰ ਬੁਲਾ ਕੇ ਸੋਟੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਕਤਲ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕਤਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਖ਼ਿਲਾਫ਼ ਮੁਕੱਦਮਾ ਨੰ: 92 ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।