ਪੰਜਾਬ ਮਹਾਂਵੀਰ ਦਲ ਮਾਨਸਾ ਦੇ ਮੁਨੀਸ਼ ਗੋਇਲ ਬਣੇ ਪ੍ਰਧਾਨ
ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ
Publish Date: Mon, 09 Mar 2026 06:00 PM (IST)
Updated Date: Tue, 10 Mar 2026 04:07 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਮਾਨਸਾ ਦੀ ਸਾਲਾਨਾ ਚੋਣ ਸ਼ਾਂਤੀਪੂਰਵਕ ਢੰਗ ਨਾਲ ਕਰਵਾਈ ਗਈ। ਚੋਣ ਵਿੱਚ ਸਾਰੇ ਮੈਂਬਰਾਂ ਦੀ ਮੌਜੂਦਗੀ 'ਚ ਮਨੀਸ਼ ਕੁਮਾਰ ਗੋਇਲ ਨੂੰ ਸਰਬਸੰਮਤੀ ਨਾਲ ਦਲ ਦਾ ਪ੍ਰਧਾਨ ਚੁਣਿਆ ਗਿਆ। ਅਸ਼ੋਕ ਕੁਮਾਰ ਗੋਇਲ ਦਲ ‘ਚ ਪ੍ਰਧਾਨਗੀ ਦੀਆਂ ਸੇਵਾਵਾ ਨਿਭਾਅ ਚੁੱਕੇ ਹਨ। ਇਸ ਮੌਕੇ ਸਾਰੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਉਨ੍ਹਾਂ ਵੱਲੋਂ ਉਮੀਦ ਕੀਤੀ ਗਈ ਕਿ ਉਹ ਦਲ ਦੀ ਤਰੱਕੀ ਅਤੇ ਸੇਵਾ ਕਾਰਜਾਂ ਨੂੰ ਹੋਰ ਅੱਗੇ ਲਿਜਾਣਗੇ। ਅੰਤ ’ਚ ਮੁਨੀਸ਼ ਕੁਮਾਰ ਗੋਇਲ ਨੇ ਕਿਹਾ ਕਿ ਦਲ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪ੍ਰਸ਼ੋਤਮ ਦਾਸ ਬਾਂਸਲ, ਆਤਮਾ ਰਾਮ ਗੁਪਤਾ, ਨਵਲ ਕੁਮਾਰ ਗੋਇਲ, ਪਰਮਜੀਤ ਜਿੰਦਲ, ਇਸ਼ਵਰ ਗੋਇਲ, ਸੁਖਪਾਲ ਬਾਂਸਲ, ਵਿਜੇ ਕਮਲ, ਭੀਮ ਗੋਇਲ, ਭੀਮ ਗਰਗ, ਅਸ਼ੋਕ ਕੁਮਾਰ ਗੋਇਲ, ਦੀਪਕ ਮੋਹਨ, ਵਰਿੰਦਰ ਗੋਇਲ, ਸੱਤਪਾਲ ਬਾਂਸਲ, ਰਾਮੇਸ਼ ਕੁਮਾਰ, ਪ੍ਰਵੀਨ ਕੁਮਾਰ, ਮੁਕੇਸ਼ ਕੁਮਾਰ, ਰੁਲਦੂ ਰਾਮ ਬਾਂਸਲ, ਜਗਜੀਤ ਰਾਏ ਗੁਪਤਾ, ਕਮਲ ਕਿਸ਼ੋਰ, ਸੁਰੇਸ਼ ਕੁਮਾਰ, ਸਤੀਸ ਧੀਰ, ਪਵਨ ਕੁਮਾਰ, ਗੁਰਸੇਵਕ, ਚੰਦਨ ਗੋਇਲ, ਜਗਜੀਤ ਸਿੰਘ, ਜਤਿੰਦਰ ਪੱਪੂ, ਰਾਜੇਸ਼ ਕੁਮਾਰ, ਅਕਾਸ਼ ਕੁਮਾਰ, ਪਵਨ ,ਰਾਹੁਲ, ਵਿਸ਼ਾਲ ਐਡਵੋਕੇਟ, ਪ੍ਰਮੋਦ ਜਿੰਦਲ ਆਦਿ ਹਾਜ਼ਰ ਸਨ।