ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੇ ਲਿਆ ਇੱਕਮਤ ਹੋਣ ਦਾ ਫ਼ੈਸਲਾ
ਸਥਾਨਕ ਨਗਰ ਕੌਂਸਲ ਸਫਾਈ ਸੇਵਕ ਯੂਨੀਅਨ
Publish Date: Tue, 10 Feb 2026 07:05 PM (IST)
Updated Date: Wed, 11 Feb 2026 04:11 AM (IST)
ਚਤਰ ਸਿੰਘ, ਪੰਜਾਬੀ, ਬੁਢਲਾਡਾ : ਸਥਾਨਕ ਨਗਰ ਕੌਂਸਲ ਸਫ਼ਾਈ ਸੇਵਕ ਯੂਨੀਅਨ ਦਾ ਰਲੇਵਾ ਪੰਜਾਬ ਸਰਪ੍ਰਸਤ ਦੁਲੀਆ ਰਾਮ ਦੀ ਅਗਵਾਈ ਹੇਠ ਹੋਇਆ, ਜਿੱਥੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਜੇ ਕੁਮਾਰ ਵਿੱਚ ਦੋਵੇਂ ਯੂਨੀਅਨ ਦਾ ਇਕਮੱਤ ਹੋਣ ਦਾ ਫ਼ੈਸਲਾ ਲਿਆ ਗਿਆ। ਇਸ ਵਿੱਚ ਮੁਲਾਜ਼ਮ ਸਾਥੀਆਂ ਵੱਲੋਂ ਇਕ ਜੁਟ ਹੋ ਕੇ ਅਜੇ ਕੁਮਾਰ ਦੀ ਯੂਨੀਅਨ ਦਾ ਸਾਥ ਨਿਭਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸਫ਼ਾਈ ਮੁਲਾਜ਼ਮਾਂ ਦੀਆਂ ਹੱਕੀ ਮੰਗਾ ਦੇ ਸਬੰਧ ’ਚ ਕਿਸੇ ਵੀ ਤਰ੍ਹਾਂ ਕਰਨਾ ਪੈਂਦਾ ਹੈ ਤਾਂ ਦੋਵੇਂ ਯੂਨੀਅਨ ਮੈਂਬਰ ਰੱਲ ਕੇ ਸੰਘਰਸ਼ ਵਿੱਚ ਸਾਥ ਨਿਭਾਇਆ ਕਰਨਗੇ। ਸਫ਼ਾਈ ਸੇਵਕ ਯੂਨੀਅਨ ਦੇ ਚੇਅਰਮੈਨ ਬਾਲਕਿਸ਼ਨ, ਸੈਕਟਰੀ ਜੇ ਭਗਵਾਨ, ਵਿਨੋਦ ਕੁਮਾਰ, ਸਤਿਸ਼ ਕੁਮਾਰ, ਵੀਰੂ ਸਿੰਘ, ਅਤੇ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਵਾਲੇ ਸਾਥੀ ਰਮੇਸ਼ ਕੁਮਾਰ, ਸਮੀਰ, ਸੰਜੇ ਸੁੱਖਵਿੰਦਰ ਸਿੰਘ,ਜੋਨੀਂ, ਮਮਤਾ ਰਾਣੀ, ਸੁਨੀਲ ਰਾਣੀ, ਅਰੁਣ ਕੁਮਾਰ ਅਤੇ ਹੋਰ ਸਾਥੀ ਸ਼ਾਮਲ ਰਹੇ।