ਸਿੱਧੂ ਮੂਸੇ ਵਾਲੇ ਦਾ ਦੁਨੀਆਂ ਤੋਂ ਚਲੇ ਜਾਣ ਬਾਅਦ ਮਨਾਇਆ ਚੌਥਾ ਜਨਮ ਦਿਨ
ਮਰਹੂਮ ਗਾਇਕ ਸ਼ੁਭਦੀਪ ਸਿੰਘ
Publish Date: Thu, 11 Jun 2026 07:21 PM (IST)
Updated Date: Fri, 12 Jun 2026 04:12 AM (IST)

ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਨੇ ਕੱਟਿਆ ਜਨਮ ਦਿਨ ਦਾ ਕੇਕ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਅੱਜ ਮੂਸਾ ਹਵੇਲੀ ਵਿੱਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਅਤੇ ਉਸਦੇ ਪ੍ਰਸ਼ੰਸਕਾਂ ਵੱਲੋਂ ਮਨਾਇਆ ਗਿਆ। ਛੋਟੇ ਸ਼ੁਭਦੀਪ ਸਿੱਧੂ ਨੇ ਕੇਕ ਕੱਟ ਕੇ ਵੱਡੇ ਭਰਾ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਮਨਾਇਆ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਪੁੱਤ ਦੇ ਇਸ ਦੁਨੀਆਂ ਤੋਂ ਜਾਣ ਬਾਅਦ ਅੱਜ ਚੌਥਾ ਜਨਮ ਦਿਨ ਮਨਾ ਰਿਹਾ ਹਾਂ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਪਣੇ ਪੁੱਤ ਦੇ ਇਸ ਦੁਨੀਆਂ ਤੋਂ ਚਲੇ ਜਾਣ ਬਾਅਦ ਅੱਜ ਉਸ ਦਾ ਚੌਥਾ ਜਨਮ ਦਿਨ ਮਨਾ ਰਿਹਾ ਹਾਂ। ਵੱਡੀ ਗਿਣਤੀ ਵਿੱਚ ਪੁੱਤ ਨੂੰ ਚਾਹੁਣ ਵਾਲੇ ਉਸਦੇ ਪ੍ਰਸ਼ੰਸਕ ਸਾਡਾ ਹਮੇਸ਼ਾ ਸਾਥ ਦੇ ਰਹੇ ਹਨ ਅਤੇ ਅੱਜ ਉਨ੍ਹਾਂ ਦੇ ਸਾਥ ਸਦਕਾ ਹੀ ਜਨਮ ਦਿਨ ਮਨਾ ਰਿਹਾ ਹਾਂ। ਬੇਸ਼ੱਕ ਮੇਰਾ ਪੁੱਤ ਇਸ ਦੁਨੀਆਂ ਤੋਂ ਚਲਾ ਗਿਆ ਹੈ ਪਰ ਉਸਦੀਆਂ ਯਾਦਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਨੂੰ ਕਈ ਲੋਕ ਡਰਾ ਧਮਕਾ ਰਹੇ ਹਨ ਅਤੇ ਉਨ੍ਹਾਂ ਦੀ ਪ੍ਰਾਪਰਟੀ ਦਾ ਵੀ ਹੱਕ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲਾ ਦੇ ਖਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ ਅਜਿਹਾ ਨਾ ਕਰਿਆ ਕਰੋ ਜਿਸ ਨਾਲ ਕਿਸੇ ਦੇ ਮਾਤਾ ਪਿਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਗੈਂਗਸਟਰ ਅੱਜ ਵੀ ਉਨ੍ਹਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਅਤੇ ਕਹਿੰਦੇ ਹਨ ਕਿ ਸਾਡੀ ਬਾਪੂ ਬਲਕੌਰ ਨਾਲ ਗੱਲ ਕਰਵਾ ਦਿਉ। ਅਸੀਂ ਗੋਲਡੀ ਬਰਾੜ ਨੂੰ ਮਾਰ ਦੇਵਾਂਗੇ ਪਰ ਮੈਂ ਨਹੀਂ ਚਾਹੁੰਦਾ। ਕਿਸੇ ਨੂੰ ਗੋਲੀ ਦੇ ਨਾਲ ਮਾਰਿਆ ਜਾਵੇ ਕਿਉਂਕਿ ਅੱਜ ਉਸ ਦਾ ਪੁੱਤ ਤਾਂ ਇਸ ਦੁਨੀਆਂ ਵਿੱਚ ਨਹੀਂ ਰਿਹਾ ਅਤੇ ਕਿਸੇ ਹੋਰ ਮਾਂ ਦਾ ਪੁੱਤ ਇਸ ਦੁਨੀਆ ਤੋਂ ਗੋਲੀ ਦੇ ਨਾਲ ਨਾ ਚਲਾ ਜਾਵੇ। ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਅੱਜ ਵੀ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹ ਲਗਾਤਾਰ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕਰ ਰਹੇ ਹਨ।