- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਪੈਨਸ਼ਨਰਜ਼ ਵੈਲਫੇਅਰ ਐਸ਼ੋਸੀੇਏਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੈਨਸ਼ਨਰਜ਼ ਵੈਲਫ਼ੇਅਰ ਐਸ਼ੋਸੀੇਏਸ਼ਨ ਦੀ ਮਹੀਨਾਵਾਰੀ ਮੀਟਿੰਗ ਸ਼੍ਰੀ ਦੁਰਗਾ ਮੰਦਿਰ ਧਰਮਸ਼ਾਲਾ ਵਿਖੇ ਪ੍ਰਧਾਨ ਮੇਲਾ ਸਿੰਘ ਮੰਡੇਰ, ਸਰਪ੍ਰਸਤ ਜਲਾਵਰ ਸਿੰਘ ਚਹਿਲ, ਕਾਰਜਕਾਰਨੀ ਮੈਂਬਰ ਰਾਜ ਕੁਮਾਰ ਦੀ ਅਗਵਾਈ ’ਚ ਹੋਈ। ਮੀਟਿੰਗ ਦੌਰਾਨ ਕਾਰਵਾਈ ਚਲਾਉਂਦਿਆਂ ਮੁੱਖ ਸਲਾਹਕਾਰ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਨੇ ਹਾਜ਼ਰ ਮੈਂਬਰਾਂ ਨੂੰ ਜੀਅ ਆਇਆਂ ਕਹਿੰਦਿਆਂ ਉਮਰ ਦੇ ਪਿਛਲੇ ਪਹਿਰੇ ਖੁਸ਼ ਰਹਿਣ ਦੇ ਮਨੋਵਿਗਿਆਨਕ ਨੁਕਤਿਆਂ ਤੇ ਤਫ਼ਸੀਲ ਨਾਲ ਸੰਵਾਦ ਰਚਾਇਆ। ਡਿਪਰੈਸ਼ਨ ਮੁਕਤੀ ਪਾਉਣ ਵਾਰੇ ਵੀ ਚਰਚਾ ਚੱਲੀ। ਘੁਮੱਕੜੀ ਦਾ ਸ਼ੌਂਕ ਰੱਖਣ ਵਾਲੇ ਗੁਰਦੀਪ ਸਿੰਘ ਮੰਡੇਰ ਨੇ ਵਡੇਰੀ ਉਮਰੇ ਘੁੰਮਣ ਘੁਮਾਉਣ ਰਾਹੀਂ ਆਨੰਦ ਲੈਣ ਅਤੇ ਲੰਬੇ ਸਫ਼ਰ ਨੂੰ ਸੌਖਾਲਾ ਬਨਾਉਣ ਦੇ ਤਜਰਬੇ ਸਾਂਝੇ ਕੀਤੇ। ਜੁਝਾਰੂ ਆਗੂ ਦਸੌਂਧਾ ਸਿੰਘ ਬਹਾਦਰਪੁਰ ਨੇ ਐਸੋਸੀਏਸ਼ਨ ਵਲੋਂ ਕਾਰਜਸ਼ੀਲ ਰਹਿ ਕੇ ਸਮਾਜ ਭਲਾਈ ਦੇ ਕਾਰਜ ਕਰਨ ਵਾਲੇ ਪ੍ਰੋਜੈਕਟ ਚਲਾਉਣ ਦੀ ਗੱਲ ਸੁਝਾਈ। ਐਸ਼ੋਸੀਏਸ਼ਨ ਦੀ ਸ਼ਾਨਾਮੱਤੀ ਪ੍ਰਥਾ ਮੁਤਾਬਕ ਫਰਵਰੀ ਮਹੀਨੇ ਜਨਮ ਦਿਨ ਵਾਲੇ ਸਾਥੀ ਸਰਦੁਲ ਸਿੰਘ ਚਹਿਲ, ਸ਼ਾਮ ਲਾਲ ਗਰਗ, ਮੈਡਮ ਹਰਿਕੇਸ਼ ਸ਼ਰਮਾ ਦਾ ਹਾਰ ਪਾ ਕੇ ਸਨਮਾਨ ਕਰਦਿਆਂ ਮੈਂਬਰਾਂ ਨੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਸੱਤ ਪ੍ਰਕਾਸ਼ ਸ਼ਰਮਾਂ ਨੇ ਪਿਛਲੀਆਂ ਮੀਟਿੰਗਾਂ ਦੌਰਾਨ ਰਹੀਆਂ ਕਮੀਆਂ ਪੇਸ਼ੀਆਂ ਵੱਲ ਧਿਆਨ ਦਿਵਾਇਆ। ਮਿਲਖ ਰਾਜ ਸ਼ਰਮਾਂ ਅਤੇ ਸਰਦੁਲ ਚਹਿਲ ਨੇ ਗੀਤਾਂ ਨਾਲ ਮੀਟਿੰਗ ਦੇ ਮਹੌਲ ਨੂੰ ਖੁਸ਼ਗਵਾਰ ਬਣਾਈ ਰੱਖਿਆ। ਮੀਟਿੰਗ ਦੌਰਾਨ ਸਰਕਾਰ ਦੁਆਰਾ ਪੈਨਸ਼ਨਰਾਂ ਦਾ ਡੀ ਏ ਅਤੇ ਹੋਰ ਬਕਾਇਆਂ ਸੰਬੰਧੀ ਟਾਲਮਟੋਲ ਦੀ ਨੀਤੀ ਪ੍ਰਤੀ ਗੁੱਸਾ ਜਾਹਰ ਕਰਦਿਆਂ ਭਵਿੱਖ 'ਚ ਵੱਡੇ ਰੋਸ ਮੁਜ਼ਾਹਰੇ ਦੀ ਲਾਮਬੰਦੀ ਕਰਨ ਬਾਰੇ ਸਹਿਮਤੀ ਪ੍ਰਗਟਾਈ ਗਈ। ਸੀ ਐਮ ਓ ਦਫਤਰ ਮਾਨਸਾ ਵਲੋਂ ਅੱਖਾਂ ਦੀਆਂ ਬਿਮਾਰੀਆਂ ਬਾਰੇ ਪੈਂਡਿੰਗ ਬਿਲਾਂ ਨੂੰ ਅੱਖਾਂ ਦਾ ਡਾਕਟਰ ਨਾ ਹੋਣ ਦਾ ਬਹਾਨਾ ਬਣਾ ਕੇ ਲੰਬੇ ਸਮੇਂ ਤੋਂ ਕਾਰਵਾਈ ਨਾ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ। ਇਸ ਮਸਲੇ ਦੇ ਹੱਲ ਲਈ ਜਲਦੀ ਸੀ ਐਮ ਓ ਮਾਨਸਾ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਬਨਾਉਣ ਦੀ ਮੰਗ ਰੱਖੀ। ਸਰਕਾਰ ਵਲੋਂ ਪੈਨਸ਼ਨਰਾਂ ਨੂੰ ਆਨਲਾਈਨ ਕੇ ਵਾਈ ਸੀ ਜਾਂ ਲਾਈਫ ਸਰਟੀਫਿਕੇਟ ਸੰਬੰਧੀ ਭੇਜੇ ਜਾ ਰਹੇ ਮੈਸੇਜਾਂ ਦੇ ਭੰਬਲ-ਭੁਸੇ ਨੂੰ ਦੂਰ ਕਰਨ ਸੰਬੰਧੀ ਵੀ ਸਰਕਾਰ ਨੂੰ ਅਪੀਲ ਕੀਤੀ ਗਈ। ਪੈਨਸ਼ਨਰਜ਼ ਭਵਨ ਦੀ ਥਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ। ਮੈਂਬਰਾਂ ਵਿੱਚ ਇਸ ਮਸਲੇ ਦਾ ਜਲਦੀ ਹੱਲ ਨਾ ਹੋਣ ਸੰਬੰਧੀ ਰੋਸ ਵੀ ਦੇਖਣ ਨੂੰ ਮਿਲਿਆ। ਮੀਟਿੰਗ ਨੂੰ ਜਰਨੈਲ ਸਿੰਘ ਬਰੇਟਾ, ਰਾਜਿੰਦਰ ਮਲੂਕਾ, ਰਘਵੀਰ ਗੁੱਡੂ, ਡਾ ਭਵਾਨੀ ਗਰਗ, ਅਸ਼ੋਕ ਸ਼ਰਮਾਂ, ਕ੍ਰਿਸ਼ਨ ਗੋਇਲ, ਰਾਜ ਕੁਮਾਰ, ਜਰਨੈਲ ਸਿੰਘ , ਲਾਲ ਸਿੰਘ, ਮੁਕੇਸ਼ ਕੁਮਾਰ, ਬਲਵੀਰ ਸਿੰਘ, ਕਰਮਜੀਤ ਸਿੰਘ, ਮਹਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ ਗਿਆ। ਕਾਰਜਕਾਰਨੀ ਮੈਂਬਰ ਖੇਮ ਚੰਦ ਨੇ ਭਰਵੀਂ ਸ਼ਮੂਲੀਅਤ ਕਰਕੇ ਮੀਟਿੰਗ ਨੂੰ ਸਫਲ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ।