ਭਾਕਿਯੂ ਡਕੌਂਦਾ ਦੇ ਬਲਾਕ ਦੀ ਹੋਈ ਮਹੀਨਾਵਾਰ ਮੀਟਿੰਗ : ਹਰਦੇਵ ਸਿੰਘ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮਾਨਸਾ
Publish Date: Mon, 05 Jan 2026 07:36 PM (IST)
Updated Date: Tue, 06 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮਾਨਸਾ ਬਲਾਕ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਹਰਦੇਵ ਸਿੰਘ ਬੁਰਜ ਰਾਠੀ ਦੀ ਮਹੀਨਾਵਾਰ ਮੀਟਿੰਗ ਮਾਨਸਾ ਵਿਖੇ ਹੋਈ। ਮੀਟਿੰਗ ਵਿੱਚ 17 ਇਕਾਈਆ ਨੇ ਭਾਗ ਲਿਆ। ਮੀਟਿੰਗ ਦੇ ਮੁੱਖ ਏਜੰਡੇ 16 ਜਨਵਰੀ ਦੇ ਸਯੁੰਕਤ ਮੋਰਚੇ ਦੇ ਧਰਨੇ ਸਬੰਧੀ ਤਿਆਰੀਆਂ ਕਰਵਾਈਆਂ ਗਈਆਂ ਤੇ ਦੂਸਰਾ 16 ਜਨਵਰੀ ਦੇ ਧਰਨੇ ਜ਼ਿਲ੍ਹਾ ਹੈਡਕੁਆਰਟਰਾਂ ਤੇ ਸਯੁੰਕਤ ਮੋਰਚੇ ਵੱਲੋਂ ਸਾਰੇ ਭਾਰਤ ਵਿਚ ਬਿਜਲੀ ਐਕਟ 2025 ਸੀਡ ਬਿੱਲ ਮਨਰੇਗਾ ਸਬੰਧੀ ਦਿੱਤੇ ਜਾਣਗੇ। ਉਸ ਦੀਆਂ ਤਿਆਰੀਆਂ ਸਬੰਧੀ 11 ਜਨਵਰੀ ਨੂੰ ਬੁਰਜ ਰਾਠੀ ਤੋਂ ਬੁਰਜ ਹਰੀ, ਭੈਣੀਬਾਘਾ, ਖੋਖਰ, ਸੱਦਾ ਸਿੰਘ ਵਾਲਾ, ਮੂਸਾ, ਰਮਦਿੱਤੇਵਾਲਾ, ਘਰਾਂਗਣਾ ਆਦਿ ਪਿੰਡਾਂ ਵਿਚ ਝੰਡਾ ਮਾਰਚ ਕੀਤਾ ਜਾਵੇਗਾ ਤੇ ਪਿਛਲੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਮਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਸ਼ਿੰਦਰਪਾਲ ਕੌਰ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਮੌਜੂਦ ਸਨ।