ਫ਼ਰੀਡਮ ਫ਼ਾਇਟਰਜ਼ ਉੱਤਰਾਅਧਿਕਾਰੀ ਸੰਸਥਾ ਦੀ ਹੋਈ ਇਕੱਤਰਤਾ
ਫਰੀਡਮ ਫਾਇਟਰਜ਼ ਉੱਤਰਾਅਧਿਕਾਰੀ ਸੰਸਥਾ
Publish Date: Thu, 12 Mar 2026 05:38 PM (IST)
Updated Date: Thu, 12 Mar 2026 05:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਫ਼ਰੀਡਮ ਫ਼ਾਇਟਰਜ਼ ਉੱਤਰਾਅਧਿਕਾਰੀ ਸੰਸਥਾ ਦੀ ਜ਼ਿਲ੍ਹਾ ਮਾਨਸਾ ਦੀ ਮਹੀਨਾਵਾਰ ਮੀਟਿੰਗ ਬੱਚਤ ਭਵਨ ਮਾਨਸਾ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਫ਼ਰੀਡਮ ਫ਼ਾਈਟਰਜ਼ ਦੇ ਵਾਰਸਾਂ ਨੂੰ ਆ ਰਹੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੂਬਾ ਪ੍ਰਧਾਨ ਚਤਿੰਨ ਸਿੰਘ ਸੋਖੋਂ ਵੱਲੋਂ ਮੀਟਿੰਗ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਮੀਟਿੰਗ ਕਰ ਕੇ ਭੋਰਸਾ ਦਿੱਤਾ ਗਿਆ ਸੀ। ਫ਼ਰੀਡਮ ਫ਼ਾਇਰਜ਼ ਦੀਆਂ ਮੰਗਾਂ ਸਬੰਧੀ ਨੋਟੀਫ਼ਿਕੇਸ਼ਨ ਜਲਦੀ ਜਾਰੀ ਕੀਤਾ ਜਾਵੇ, ਪਰ ਇਸ ਬਜਟ ਵਿੱਚ ਵੀ ਫ਼ਰੀਡਮ ਫ਼ਾਈਟਰਜ਼ ਦੇ ਵਾਰਸਾਂ ਨੂੰ ਕੁਝ ਨਹੀਂ ਦਿੱਤਾ ਗਿਆ। ਇਸ ਦੌਰਾਨ ਬਲਵੀਰ ਸਿੰਘ ਝੱਬਰ ਨੂੰ ਸੁਨਾਮ ਵਿਖੇ ਧਰਨੇ ਦੌਰਾਨ ਸਾਰੇ ਦਿਨ ਹਾਜ਼ਰ ਰਹਿਣ ’ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਮਾਨਸਾ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀਂ ਪੰਜਾਬ ਰਾਜ ਪਾਲ, ਗੁਲਾਬ ਚੰਦ ਕਟਾਰੀਆ ਨਾਲ ਮੀਟਿੰਗ ਹੋਈ। ਇਸ ਵਿੱਚ ਉਨ੍ਹਾਂ ਵੱਲੋਂ ਮੰਗਾਂ ’ਤੇ ਵਿਚਾਰ ਕਰਨ ਦਾ ਭੋਰਸਾ ਦਿਵਾਇਆ ਗਿਆ ਹੈ। ਮੀਟਿੰਗ ਵਿੱਚ ਹਾਜ਼ਰ ਸ਼ਹਿਰੀ ਪ੍ਰਧਾਨ ਰਘਵੀਰ ਸਿੰਘ ਝੱਬਰ, ਖਜ਼ਾਨਚੀ ਜਗਸੀਰ ਸਿੰਘ, ਜਸਵੰਤ ਸਿੰਘ ਬੁਢਲਾਡਾ, ਹਰਬੰਸ ਸਿੰਘ ਨਿੱਧੜਕ, ਬਲਵੰਤ ਸਿੰਘ ਫੱਕਰ, ਰਾਵਲ ਸਿੰਘ, ਪ੍ਰੇਮ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਗੇਹਲੇ, ਸੁਖਦੇਵ ਸਿੰਘ, ਸੁਖਦੀਪ ਕੌਰ ਅਕਲੀਆਂ, ਰਮਨਦੀਪ ਕੌਰ, ਚਰਨਜੀਤ ਕੌਰ ਆਦਿ ਹਾਜ਼ਰ ਸਨ।