ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ 196 ਨੇ ਕੀਤੀ ਮੀਟਿੰਗ
ਫਰੀਡਮ ਫਾਈਟਰ ਉੱਤਰਾਅਧਿਕਾਰੀ ਸੰਸਥਾ
Publish Date: Tue, 10 Feb 2026 08:27 PM (IST)
Updated Date: Wed, 11 Feb 2026 04:15 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਫ਼ਰੀਡਮ ਫ਼ਾਈਟਰ ਉੱਤਰਾਅਧਿਕਾਰੀ ਸੰਸਥਾ 196, ਮਾਨਸਾ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਫ਼ਰੀਡਮ ਫ਼ਾਈਟਰਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਮੰਤਰੀ ਨਾਲ ਹੋਈ ਮੀਟਿੰਗ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ। ਮੀਟਿੰਗ ’ਚ ਮੌਕੇ ਹਾਜ਼ਰ ਮੈਂਬਰਾਂ ਵੱਲੋਂ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਚਤਿੰਨ ਸਿੰਘ ਸੁਬਾ ਪ੍ਰਧਾਨ, ਰਘਵੀਰ ਸਿੰਘ ਜਟਾਣਾ ਜ਼ਿਲ੍ਹਾ ਪ੍ਰਧਾਨ, ਰਘਵੀਰ ਸਿੰਘ ਝੱਬਰ ਸ਼ਹਿਰੀ ਪ੍ਰਧਾਨ, ਜਸਵੀਰ ਸਿੰਘ ਲਾਲਿਆਂਵਾਲੀ ਜ਼ਿਲ੍ਹਾ ਖ਼ਜ਼ਾਨਚੀ, ਹਰਬੰਸ ਸਿੰਘ ਨਿਧੱੜਕ, ਜਸਵੀਰ ਸਿੰਘ ਭੈਣੀਬਾਘਾ, ਸਾਧੂ ਸਿੰਘ ਖੀਵਾ ਕਲਾ, ਅਮਨਜੀਤ ਕੌਰ ਬੁਡਲਾਡਾ, ਸੁਖਦੀਪ ਕੌਰ ਅਕਲੀਆ ਸਹਾਇਕ ਸਕੱਤਰ ਹਾਜ਼ਰ ਸਨ।