ਬਾਂਦਰਾਂ ਨੇ ਲੋਕਾਂ ਦਾ ਜਿਉਣਾ ਕੀਤਾ ਦੁੱਭਰ
ਸਥਾਨਕ ਸ਼ਹਿਰ ’ਚ ਪਿਛਲੇ ਕਾਫੀ ਲੰਮੇ
Publish Date: Sat, 04 Apr 2026 06:44 PM (IST)
Updated Date: Sun, 05 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ’ਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਵਾਰਾ ਬਾਂਦਰਾਂ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ। ਦਿਨ-ਦਿਹਾੜੇ ਸਰਗਰਮ ਬਾਂਦਰ ਲੋਕਾਂ ਦੇ ਘਰਾਂ 'ਚ ਵੜ ਕੇ ਖਾਣ ਪੀਣ ਦੀਆਂ ਵਸਤੂਆਂ ਚੁੱਕ ਕੇ ਲੈ ਜਾਂਦੇ ਹਨ। ਇਹੀ ਨਹੀਂ, ਇਨ੍ਹਾਂ ਬਾਂਦਰਾਂ ਵੱਲੋਂ ਕਈ ਵਾਰ ਖੇਡ ਰਹੇ ਬੱਚਿਆਂ ਨੂੰ ਜ਼ਖ਼ਮੀ ਕੀਤਾ ਜਾ ਚੁੱਕਿਆ ਹੈ। ਇਹ ਬਾਂਦਰ ਜ਼ਿਆਦਾਤਰ ਨਗਰ ਕੌਂਸਲ ਦੇ ਦਫ਼ਤਰ ਅਤੇ ਆਤਮਾ ਰਾਮ ਸਕੂਲ ਵਾਲੀ ਸਾਈਡ ਤੇ ਝੁੰਡ ਬਣਾ ਕੇ ਬੈਠੇ ਆਮ ਦੇਖੇ ਜਾਂਦੇ ਹਨ। ਇਸ ਮੌਕੇ ਸਕੂਲ ਦੇ ਸਟਾਫ਼ ਤੇ ਮੁਹੱਲਾ ਵਾਸੀਆਂ ਵੱਲੋਂ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬਾਂਦਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਕੋਈ ਵੀ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।