- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੱਬੇ-ਪੱਖੀਆਂ ਦੇ ਸਮਰਥਨ ਨਾਲ ਯੂਪੀਏ ਸਰਕਾਰ

-ਅੱਜ ਐੱਸਕੇਐੱਮ ਵੱਲੋਂ ਕੀਤੇ ਜਾ ਰਹੇ ਟਰੈਕਟਰ ਮਾਰਚ ਦੀ ਸੀਪੀਆਈ ਵੱਲੋਂ ਹਮਾਇਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਖੱਬੇ-ਪੱਖੀਆਂ ਦੇ ਸਮਰਥਨ ਨਾਲ ਯੂਪੀਏ ਸਰਕਾਰ ਦੁਆਰਾ ਲਾਗੂ ਕੀਤਾ ਗਿਆ। ਮਗਨਰੇਗਾ, ਸਾਡੇ ਗਣਰਾਜ ਦੇ ਇਤਿਹਾਸ ਵਿੱਚ ਇੱਕ ਵੱਡਾ ਮੀਲ ਪੱਥਰ ਹੋਇਆ ਅਤੇ ਕਰੋੜਾਂ ਪੇਂਡੂ ਕਾਮਿਆਂ ਲਈ ਕੰਮ ਦੇ ਅਧਿਕਾਰ ਦੀ ਸੰਵਿਧਾਨਕ ਧਾਰਨਾ ਦਾ ਇੱਕ ਅਧਾਰ ਬਣਿਆ ਸੀ। ਦੇਸ਼ ਦੀ ਰਾਜਸੱਤਾ ਤੇ ਕਾਬਜ਼ ਮੋਦੀ ਸਰਕਾਰ ਪਹਿਲੇ ਦਿਨ ਤੋਂ ਮਨਰੇਗਾ ਕਾਨੂੰਨ ਦੀ ਵਿਰੋਧੀ ਸੀ, ਕਿਉਂਕਿ ਇਹ ਕਾਨੂੰਨ ਸਿੱਧੇ ਤੌਰ 'ਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਤੋਂ ਵਗਦਾ ਹੈ, ਜੋ ਰਾਜ ਨੂੰ ਸਾਰੇ ਨਾਗਰਿਕਾਂ ਨੂੰ ਰੋਜ਼ੀ-ਰੋਟੀ ਦੇ ਸਾਧਨ ਪ੍ਰਦਾਨ ਕਰਨ ਲਈ ਯਤਨਸ਼ੀਲ ਰਹਿਣ ਦਾ ਆਦੇਸ਼ ਦਿੰਦਾ ਹੈ। ਜਦੋਂ ਕਿ ਭਾਜਪਾ ਨੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰ, ਕਾਮਿਆਂ ਨੂੰ ਬੇਰੁਜ਼ਗਾਰ ਕਰਕੇ ਕਾਰਪੋਰੇਟਾਂ ਲਈ ਸਸਤੀ ਲੇਬਰ ਮੁੱਹਈਆ ਕਰਵਾਉਣਾ ਮੋਦੀ ਸਰਕਾਰ ਦੀ ਸਾਜ਼ਿਸ਼ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਕੌਂਸਲ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਬਿਜਲੀ ਐਕਟ 2025,ਚਾਰ ਲੇਬਰ ਕੋਡ ਤੇ ਸੀਡ ਐਕਟ ਨੂੰ ਲਾਗੂ ਕਰਨ ਤੋਂ ਰੋਕਣ ਲਈ ਸੀਪੀਆਈ ਵੱਲੋਂ ਲੋਕਾਂ ਨੂੰ ਜਾਗਰੂਕ ਕਰਕੇ ਤਿਖੇ ਸੰਘਰਸ਼ ਲਈ ਤਿਆਰ ਕਰੇਗੀ। ਕਮਿਊਨਿਸਟ ਆਗੂ ਸਾਥੀ ਅਰਸ਼ੀ ਨੇ ਸਮੂਹ ਕਿਰਤੀਆਂ ਨੂੰ ਚੋਕਸ ਕਰਦਿਆਂ ਭਾਜਪਾ ਵੱਲੋਂ ਵੀ ਬੀ ਜੀ ਰਾਮ ਜੀ ਨੂੰ ਲੈਕੇ ਕੀਤੇ ਜਾ ਰਹੇ ਗੁੰਮਰਾਹ ਕੁੰਨ ਪ੍ਰਚਾਰ ਦਾ ਮੁੰਹ ਤੋੜ ਜਵਾਬ ਦੇਣ ਦੀ ਅਪੀਲ ਕੀਤੀ।
ਮੀਟਿੰਗ ਮੌਕੇ ਜ਼ਿਲ੍ਹਾ ਆਬਜਰਵਰ ਕਾਮਰੇਡ ਨਰਿੰਦਰ ਕੌਰ ਸੋਹਲ ਨੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਕੌਮੀ ਰਾਜਨੀਤੀ ਵਿੱਚ ਲਾਲ ਝੰਡੇ ਦੀ ਇਮਾਨਦਾਰੀ ਤੇ ਪ੍ਰੋਗਰਾਮ ਨੂੰ ਬਦਨਾਮ ਕਰਨ ਲਈ ਸਰਮਾਏਦਾਰੀ ਤੇ ਫਾਸ਼ੀਵਾਦ ਵੱਲੋਂ ਚੋਤਰਫਾ ਹਮਲਾ ਕੀਤਾ ਜਾ ਰਿਹਾ ਹੈ, ਜਿਸ ਦੇ ਟਾਕਰੇ ਲਈ ਖੱਬੇ ਪੱਖੀ ਧਿਰਾਂ ਦੀ ਏਕਤਾ ਤੇ ਸਾਂਝੇ ਘੋਲ ਸਮੇਂ ਦੀ ਮੁੱਖ ਲੋੜ ਦੱਸਿਆ। ਮੀਟਿੰਗ ਕਾਮਰੇਡ ਰਾਜ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ 26 ਜਨਵਰੀ ਨੂੰ ਐਸ਼ ਕੇ ਐਮ ਵੱਲੋਂ ਕੀਤੇ ਜਾ ਰਹੇ ਟਰੈਕਟਰ ਮਾਰਚ ਦੀ ਹਮਾਇਤ ਕੀਤੀ।
ਇਸ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਵੱਲੋਂ ਪਾਈਨਲ ਪੇਸ਼ ਕਰਨ ਮੌਕੇ ਪਿਛਲੀ ਸਕੱਤਰੇਤ ਵੱਲੋਂ 15 ਮੈਂਬਰੀ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਵੱਲੋਂ ਸਰਵਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਵਿੱਚ ਕ੍ਰਿਸ਼ਨ ਚੌਹਾਨ, ਵੇਦ ਪ੍ਰਕਾਸ਼ ਬੁਢਲਾਡਾ, ਐਡਵੋਕੇਟ ਕੁਲਵਿੰਦਰ ਉੱਡਤ, ਰੂਪ ਸਿੰਘ ਢਿੱਲੋਂ, ਸੀਤਾਰਾਮ ਗੋਬਿੰਦਪੁਰਾ, ਸਾਧੂ ਸਿੰਘ ਰਾਮਾਨੰਦੀ, ਰਤਨ ਭੋਲਾ, ਜਗਸੀਰ ਰਾਏਕੇ, ਦਲਜੀਤ ਮਾਨਸ਼ਾਹੀਆ, ਕਰਨੈਲ ਸਿੰਘ ਭੀਖੀ, ਸੁਖਰਾਜ ਸਿੰਘ ਜੋਗਾ, ਕਿਰਨਾ ਰਾਣੀ, ਨਰੇਸ਼ ਕੁਮਾਰ ਬੁਰਜ਼ ਹਰੀ, ਮਲਕੀਤ ਸਿੰਘ ਮੰਦਰਾਂ ਅਤੇ ਅਰਵਿੰਦਰ ਕੌਰ ਇਨਵਾਇਟੀ ਸਰਵਸੰਮਤੀ ਨਾਲ ਚੁਣੇ ਗਏ। ਮੀਟਿੰਗ ਮੌਕੇ ਭਵਿੱਖ ਵਿੱਚ ਅਗਲੇ ਕੰਮਾਂ ਅਤੇ ਸਾਂਝੇ ਘੋਲਾਂ ਤੇ ਚਰਚਾ ਕੀਤੀ ਗਈ।