ਮਨਰੇਗਾ ਸਕੀਮ ਨੂੰ ਬਹਾਲ ਕਰਵਾਉਣ ਤਕ ਕਰਾਂਗੇ ਸੰਘਰਸ਼
ਪਾਰਲੀਮੈਂਟ ਵਿੱਚ ਲਾਲ ਝੰਡੇ ਦੀ ਬਦੌਲਤ ਹੋਂਦ
Publish Date: Sun, 15 Mar 2026 06:32 PM (IST)
Updated Date: Mon, 16 Mar 2026 04:19 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪਾਰਲੀਮੈਂਟ ਵਿੱਚ ਲਾਲ ਝੰਡੇ ਦੀ ਬਦੌਲਤ ਹੌਂਦ ਵਿੱਚ ਆਈ ਮਨਰੇਗਾ ਸਕੀਮ ਸ਼ੁਰੂ ਤੋਂ ਹੀ ਮੋਦੀ ਹਕੂਮਤ ਤੇ ਪਿਛਾਂਹ ਖਿੱਚੂ ਸੰਘ ਪਰਿਵਾਰ ਦੀਆਂ ਅੱਖਾ ਵਿੱਚ ਰੜਕਦੀ ਰਹੀ ਹੈ ਕਿਉਂਕਿ ਇਹ ਸਕੀਮ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ ਕੰਮ ਮੰਗਣ ਦਾ ਅਧਿਕਾਰ ਦਿੰਦੀ ਸੀ। ਸਮਾਜਿਕ ਬਰਾਬਰੀ ਦਾ ਸੁਨੇਹਾ ਦਿੰਦੀ ਸੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇੱਥੋਂ ਥੋੜ੍ਹੀ ਦੂਰ ਸਥਿਤ ਪਿੰਡ ਖੀਵਾ ਖੁਰਦ ਵਿੱਖੇ ਮਨਰੇਗਾ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ। ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਵੀ ਮਨਰੇਗਾ ਸਕੀਮ ਨੂੰ ਸਾਬੋਤਾਜ਼ ਕਰਨ ਵਿੱਚ ਮੋਦੀ ਹਕੂਮਤ ਦੀ ਜੂਨੀਅਰ ਪਾਟਨਰ ਬਣ ਕੇ ਵਿਚਰੀ। ਇਸ ਨੂੰ ਮਜ਼ਦੂਰ ਵਰਗ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਤੇ ਸਮੇਂ ਦੇ ਹਾਕਮਾਂ ਨੂੰ ਮਨਰੇਗਾ ਸਕੀਮ ਖ਼ਤਮ ਕਰਨ ਦੀ ਕੀਮਤ ਅਦਾ ਕਰਨੀ ਪਵੇਗੀ। ਐਡਵੋਕੇਟ ਉੱਡਤ ਨੇ ਕਿਰਤੀ ਲੋਕਾਂ ਨੂੰ ਹੋਕਾ ਦਿੱਤਾ ਕਿ ਉਹ ਜੱਥੇਬੰਦਕ ਸੰਘਰਸ਼ ਰਾਹੀਂ ਮਨਰੇਗਾ ਸਕੀਮ ਨੂੰ ਬਹਾਲ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਤਾਂ ਜੋ ਸਮੇਂ ਦੇ ਹਾਕਮਾਂ ਦੀਆ ਕੋਝੀਆ ਚਾਲਾਂ ਨੂੰ ਨਾਕਾਮ ਕੀਤਾ ਜਾ ਸਕੇ। ਉਨ੍ਹਾਂ ਨੂੰ ਸਬਕ ਸਿਖਾਇਆ ਜਾ ਸਕੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਥੀ ਨਿਰਮਲ ਸਿੰਘ ਬੱਪੀਆਣਾ, ਜਸਵੀਰ ਸਿੰਘ ਸੀਰਾ, ਵੀਰਪਾਲ ਕੌਰ, ਸੱਤਪਾਲ ਕੌਰ ਖੀਵਾ, ਅਮਨਦੀਪ ਕੌਰ, ਮਲਕੀਤ ਕੌਰ ਆਦਿ ਵੀ ਹਾਜ਼ਰ ਸਨ।