ਮਨਰੇਗਾ ਖ਼ਤਮ ਕਰਕੇ ਕੇਂਦਰ ਨੇ ਮਜ਼ਦੂਰ ਵਰਗ ਨਾਲ ਕਮਾਇਆ ਧ੍ਰੋਹ : ਐਡ. ਉੱਡਤ
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਏਟਕ
Publish Date: Tue, 06 Jan 2026 05:50 PM (IST)
Updated Date: Wed, 07 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਏਟਕ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੱਦੇ ਤੇ ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ, ਚਾਰ ਲੇਬਰ ਕੌਡਾ ਨੂੰ ਰੱਦ ਕਰਵਾਉਣ, ਬਿਜਲੀ ਐਕਟ 2025 ਤੇ ਸੀਡ ਬਿੱਲ 2025 ਰੱਦ ਕਰਵਾਉਣ ਲਈ ਰੋਸ ਪੰਦਰਵਾੜੇ ਤਹਿਤ ਪਿੰਡ ਦੂਲੋਵਾਲ ਵਿੱਖੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਮੁਜਾਹਰਾ ਕੀਤਾ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਖਤਮ ਕਰਕੇ ਮੋਦੀ ਹਕੂਮਤ ਨੇ ਮਜਦੂਰ ਵਰਗ ਨੂੰ ਵੱਡਾ ਧ੍ਰੋਹ ਕਮਾਇਆ ਹੈ, ਜਿਸਨੂੰ ਮਜ਼ਦੂਰ ਜਮਾਤ ਕਿਸੇ ਕੀਮਤ ਵੀ ਵਿਸਾਰੇਗੀ ਨਹੀਂ। ਮੋਦੀ ਹਕੂਮਤ ਨੂੰ ਵੱਡੇ ਮਜ਼ਦੂਰ ਅੰਦੋਲਨ ਦਾ ਸਾਹਮਣਾ ਕਰਨਾ ਪਵੇਗਾ ਤੇ ਮੋਦੀ ਹਕੂਮਤ ਨੂੰ ਮੂੰਹ ਦੀ ਖਾਣੀ ਪਵੇਗੀ। ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਰਤ ਕਾਨੂੰਨਾਂ ਦਾ ਭੋਗ ਪਾ ਬਣਾਏ ਗਏ ਚਾਰ ਲੇਬਰ ਕੋਡਾਂ ਦਾ ਇੱਕੋ ਇੱਕ ਮਕਸਦ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾਉਣਾ ਤੇ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕਰਨਾ ਹੈ। ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਹਕੂਮਤ ਦੇ ਨਕਸ਼ੇ ਕਦਮਾਂ ’ਤੇ ਚੱਲਦੀ ਹੋਈ ਕਾਰਪੋਰੇਟ ਘਰਾਣਿਆਂ ਦੀ ਸੇਵਾ ‘ਚ ਮਗਨ ਹੋ ਕੇ ਵਿਚਰ ਰਹੀ ਹੈ। ਇਸ ਮੌਕੇ ਬਲਦੇਵ ਸਿੰਘ ਦੂਲੋਵਾਲ, ਕਰਨੈਲ ਸਿੰਘ ਦੂਲੋਵਾਲ, ਤੇਜਾ ਸਿੰਘ ਦੂਲੋਵਾਲ, ਬੱਗਾ ਸਿੰਘ, ਰੂਪ ਸਿੰਘ, ਹਰਬੰਸ ਸਿੰਘ, ਕਰਨੈਲ ਸਿੰਘ, ਸੇਰ ਸਿੰਘ, ਮਨਜੀਤ ਕੌਰ, ਕਰਮਜੀਤ ਕੌਰ ਤੇ ਗੋਲੋ ਕੌਰ ਆਦਿ ਵੀ ਹਾਜ਼ਰ ਸਨ।