- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇ ਦੌਰ ਵਿਚ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਅੱਜ ਦੇ ਦੌਰ ਵਿਚ ਬੱਚਿਆਂ ਦੀ ਜ਼ਿੰਦਗੀ ’ਚ ਤਕਨਾਲੋਜੀ ਦਾ ਮਹੱਤਵ ਬਹੁਤ ਵੱਧ ਗਿਆ ਹੈ। ਮੋਬਾਈਲ ਫ਼ੋਨ, ਲੈਪਟਾਪ ਤੇ ਕੰਪਿਊਟਰ ਵਰਗੇ ਯੰਤਰ ਬੱਚਿਆਂ ਦੀ ਪੜ੍ਹਾਈ ਤੇ ਦਿਲ ਪਰਚਾਵੇ ਦਾ ਹਿੱਸਾ ਬਣ ਗਏ ਹਨ। ਜਦੋਂ ਇਹ ਸਾਧਨ ਸਹੀ ਤਰੀਕੇ ਨਾਲ ਵਰਤੇ ਜਾਣ ਤਾਂ ਇਹ ਸਿੱਖਣ ਤੇ ਸਮਝਣ ਲਈ ਲਾਭਦਾਇਕ ਸਾਬਿਤ ਹੋ ਸਕਦੇ ਹਨ। ਜਦੋਂ ਇਨ੍ਹਾਂ ਦਾ ਲੋੜ ਤੋਂ ਵੱਧ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਹ ਬੱਚਿਆਂ ਲਈ ਸਿਰਦਰਦ ਬਣ ਜਾਂਦੇ ਹਨ। ਮੋਬਾਈਲ ਬੱਚਿਆਂ ਦੇ ਸਰੀਰ ਤੇ ਮਨ ਨੂੰ ਨੁਕਸਾਨ ਪਹੁੰਚਾ ਰਹੇ ਹਨ, ਜਿਸ ਦਾ ਅਸਰ ਬੱਚਿਆਂ ਦੀ ਜ਼ਿੰਦਗੀ ਦੇ ਹਰ ਖੇਤਰ ’ਚ ਦੇਖਿਆ ਜਾ ਸਕਦਾ ਹੈ। ਜੇ ਬੱਚੇ ਨਿਯਮਿਤ ਤੌਰ ’ਤੇ ਸਰੀਰਕ ਕਸਰਤ ਕਰਨ ਤਾਂ ਇਹ ਉਨ੍ਹਾਂ ਦੀ ਸਿਹਤ ਤੇ ਸਮੁੱਚੇ ਵਿਕਾਸ ਲਈ ਬੇਹੱਦ ਲਾਭਦਾਇਕ ਸਾਬਿਤ ਹੋ ਸਕਦੇ ਹਨ।
-ਸਰੀਰਕ ਤਾਕਤ ਤੇ ਲਚਕੀਲਾਪਨ ਵਧਾਉਣ ਲਈ ਕਸਰਤ ਵੀ ਜ਼ਰੂਰੀ : ਲੈਕਚਰਾਰ ਪ੍ਰਸ਼ੋਤਮ ਸਿੰਘ
ਲੈਕਚਰਾਰ ਪ੍ਰਸ਼ੋਤਮ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਸਰੀਰਕ ਕਸਰਤ ਬੱਚਿਆਂ ਦੇ ਸਰੀਰ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦੀ ਹੈ। ਕਸਰਤ ਕਰਨ ਨਾਲ ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਜਿਸ ਨਾਲ ਬੱਚੇ ਸਿਹਤਮੰਦ ਰਹਿੰਦੇ ਹਨ। ਯੋਗਾ, ਦੌੜ, ਤੈਰਨਾ ਤੇ ਖੇਡਾਂ ਜਿਵੇਂ ਫੁੱਟਬਾਲ, ਕ੍ਰਿਕਟ, ਹਾਕੀ ਅਤੇ ਬਾਸਕਟਬਾਲ ਲਚਕਤਾ ਤੇ ਸਰੀਰਕ ਤਾਕਤ ਨੂੰ ਵਧਾਉਂਦੀਆਂ ਹਨ। ਕਸਰਤ ਬੱਚਿਆਂ ਨੂੰ ਤੰਦਰੁਸਤ ਰਹਿਣ ਲਈ ਸਹਾਇਕ ਹੁੰਦੀ ਹੈ।
-ਬਾਕਸ-
-ਸਿਹਤਮੰਦ ਦਿਲ ਤੇ ਖ਼ੂਨ ਦਾ ਸੰਚਾਰ ਵਧਾਉਣ ਲਈ ਵੀ ਕਸਤਰ ਜ਼ਰੂਰੀ : ਲੈਕਚਰਾਰ ਬਲਵਿੰਦਰ ਬਾਘਾ
ਸਰੀਰਕ ਕਸਰਤ ਦਿਲ ਤੇ ਖ਼ੂਨ ਸੰਚਾਰ ਦੇ ਸੁਧਾਰ ਵਿਚ ਵੀ ਬਹੁਤ ਮਹੱਤਵਪੂਰਨ ਹੈ। ਦੌੜਨਾ, ਰੱਸੀ ਟੱਪਣਾ ਆਦਿ ਕਸਰਤਾਂ ਨਾਲ ਦਿਲ ਵਧੀਆ ਕੰਮ ਕਰਦਾ ਹੈ ਅਤੇ ਬੱਚਿਆਂ ਨੂੰ ਭਵਿੱਖ ਵਿਚ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਨਾਲ ਸਰੀਰ ਦੇ ਹਰ ਹਿੱਸੇ ਵਿਚ ਖ਼ੂਨ ਪਹੁੰਚਦਾ ਹੈ ਤੇ ਉਨ੍ਹਾਂ ਦਾ ਸਰੀਰ ਥਕਾਵਟ ਤੇ ਆਲਸ ਤੋਂ ਦੂਰ ਰਹਿੰਦਾ ਹੈ।
ਸਰੀਰਕ ਕਸਰਤਾਂ ਨਾਲ ਬੱਚਿਆਂ ਦੇ ਆਤਮ-ਵਿਸ਼ਵਾਸ ’ਚ ਵੀ ਵਾਧਾ ਹੁੰਦਾ ਹੈ। ਖੇਡਾਂ ਦੇ ਮੈਦਾਨ ’ਚ ਬੱਚੇ ਕਸਰਤ ਕਰਦੇ ਸਮੇਂ ਸਮੂਹਿਕ ਕਲਾ, ਟੀਮਵਰਕ ਤੇ ਅਗਵਾਈ ਕਰਨ ਦੀ ਕਲਾ ਸਿੱਖਦੇ ਹਨ। ਖੇਡਾਂ ਵਿਚ ਹਿੱਸਾ ਲੈਣਾ ਉਨ੍ਹਾਂ ਨੂੰ ਸਮਾਜਿਕ ਤੌਰ ’ਤੇ ਮਜ਼ਬੂਤ ਬਣਾਉਂਦਾ ਹੈ ਤੇ ਉਹ ਸਿੱਖਦੇ ਹਨ ਕਿ ਕਿਸ ਤਰ੍ਹਾਂ ਟੀਮ ਵਿਚ ਕੰਮ ਕੀਤਾ ਜਾਂਦਾ ਹੈ। ਇਸ ਨਾਲ ਉਹ ਹੋਰ ਬੱਚਿਆਂ ਨਾਲ ਆਸਾਨੀ ਨਾਲ ਮਿੱਤਰਤਾ ਕਾਇਮ ਕਰਦੇ ਹਨ ਤੇ ਉਨ੍ਹਾਂ ਦੀ ਸੋਚ ਬਣਦੀ ਹੈ ਕਿ ਮੇਰੇ ਵਿਚ ਤਾਕਤ ਹੈ ਤੇ ਮੈਂ ਕੋਈ ਵੀ ਕੰਮ ਕਰ ਸਕਦਾ ਹਾਂ। ਉਨ੍ਹਾਂ ਕਿਹਾ ਕਿ ਮੋਬਾਇਲ ਦੀ ਘੱਟ ਵਰਤੋ ਕੀਤੀ ਜਾਣੀ ਚਾਹੀਦੀ ਹੈ, ਜਦੋਂਕਿ ਕਸਰਤ ਜ਼ਿਆਦਾ ਜ਼ਰੂਰੀ ਹੈ।
-ਬਾਕਸ-
-ਸਰਬਪੱਖੀ ਵਿਕਾਸ ਲਈ ਮੋਬਾਈਲ ਤੋਂ ਪਹਿਲਾਂ ਸਰੀਰਕ ਕਸਰਤ : ਸਾਇੰਸ ਅਧਿਆਪਕਾ ਬਾਂਸਲ
ਸਰੀਰਕ ਕਸਰਤ ਬੱਚਿਆਂ ਦੇ ਸਰਬਪੱਖੀ ਵਿਕਾਸ ਵਿਚ ਮਦਦਗਾਰ ਸਾਬਤ ਹੁੰਦੀ ਹੈ। ਇਹ ਬੱਚਿਆਂ ਦੇ ਦਿਮਾਗ਼ ਨੂੰ ਤੇਜ਼ ਕਰਦੀ ਹੈ। ਜਦੋਂ ਬੱਚੇ ਦਿਮਾਗ਼ੀ ਤੌਰ ’ਤੇ ਤੇਜ਼ ਹੁੰਦੇ ਹਨ ਤਾਂ ਉਹ ਆਪਣੇ ਸਕੂਲ ਕਲਾਸਰੂਮ ’ਚ ਜ਼ਿਆਦਾ ਸੁਚੇਤ ਰਹਿੰਦੇ ਹਨ ਤੇ ਵਧੀਆ ਨਤੀਜੇ ਦਿਖਾਉਂਦੇ ਹਨ।