ਸਮਾਲ ਸਕੇਲ ਇੰਡਸਟਰੀ ਐਸੋਸੀਏ਼ਸਨ ਨੇ ਐਸਐਸਪੀ ਮੀਨਾ ਦਾ ਕੀਤਾ ਸਨਮਾਨ
ਨਸ਼ਿਆਂ ਨੂੰ ਠੱਲ੍ਹ ਪਾ ਕੇ
Publish Date: Fri, 24 Apr 2026 07:08 PM (IST)
Updated Date: Sat, 25 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਸ਼ਿਆਂ ਨੂੰ ਠੱਲ੍ਹ ਪਾ ਕੇ ਨਸ਼ਾ ਤਸਕਰਾਂ ’ਤੇ ਠੋਸ ਕਾਰਵਾਈ, ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਾਲੀ ਮਾਨਸਾ ਪੁਲਿਸ ਦੇ ਮੁਖੀ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੂੰ ਸਮਾਲ ਸਕੇਲ ਇੰਡਸਟਰੀ ਮਾਨਸਾ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇੰਡਸਟਰੀ ਨੇ ਮਾਨਸਾ ਪੁਲਿਸ ਮੁਖੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਰੋਕ ਕੇ ਪੁਲਿਸ ਨੇ ਨੌਜਵਾਨਾਂ ਨੂੰ ਜਾਗਰੂਕ ਕੀਤਾ। ਇਹ ਇਕ ਸਮਾਜ ਸੇਵਾ ਵਰਗਾ ਕਾਰਜ ਹੀ ਹੈ। ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਰੂਪ ਸਿੰਘ ਸਰਦਾਰ ਇੰਡਸਟਰੀ ਨੇ ਕਿਹਾ ਕਿ ਨਸ਼ਿਆਂ ਨੇ ਸਮਾਜ ਦਾ ਬਹੁਤ ਘਾਣ ਕੀਤਾ ਹੈ। ਜਵਾਨੀ ਤੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਪਰ ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਨਸ਼ਿਆਂ ਵਿਰੁੱਧ ਜਿਹੜਾ ਤਹੱਈਆ ਕੀਤਾ ਅਤੇ ਨਸ਼ਾ ਖ਼ਤਮ ਹੋ ਰਿਹਾ ਹੈ। ਪੁਲਿਸ ਨੇ ਨੌਜਵਾਨਾਂ ਚ ‘ਇਸ ਪ੍ਰਤੀ ਜਾਗਰੂਕਤਾ ਵੀ ਲਿਆਂਦੀ ਹੈ ਕਿ ਨਸ਼ੇ ਕਦੇ ਵੀ ਸਾਡੇ ਵਿੱਚ ਨਾ ਆਉਣ। ਵਿਧਾਇਕ ਡਾ. ਵਿਜੈ ਸਿੰਗਲਾ ਨੇ ਵੀ ਕਿਹਾ ਕਿ ਨਸ਼ਿਆਂ ਵਿਰੁੱਧ ਮਾਨਸਾ ਪੁਲਿਸ ਧੜੱਲੇਦਾਰ ਕੰਮ ਕਰ ਰਹੀ ਹੈ। ਇਸ ਮੌਕੇ ਤੇਜਿੰਦਰ ਸਿੰਘ ਗੁਰੂ ਰੀਡਰ, ਜਗਜੀਤ ਸਿੰਘ ਸੰਗਮ ਰੀਪਰ, ਨਿਰਮਲ ਸਿੰਘ ਨੈਸ਼ਨਲ ਰੀਪਰ, ਗੁਰਜੰਟ ਸਿੰਘ ਅਤੇ ਸੰਨੀ ਸਿੰਘ ਦਸਮੇਸ਼ ਰੀਪਰ ਆਦਿ ਹਾਜ਼ਰ ਸਨ।