ਵਿਧਾਇਕ ਬੁੱਧਰਾਮ ਨੇ ਪੰਚਾਇਤ ਵਿਕਾਸ ਸਕੱਤਰਾਂ ਨੂੰ ਦਿੱਤੀ ਵਧਾਈ
ਹਲਕਾ ਬੁਢਲਾਡਾ ਦੇ ਐਮ.ਐਲ.ਏ ਪ੍ਰਿੰਸੀਪਲ
Publish Date: Fri, 30 Jan 2026 06:59 PM (IST)
Updated Date: Sat, 31 Jan 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਹਲਕਾ ਬੁਢਲਾਡਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਖੇ ਪਹੁੰਚ ਕੇ ਬਲਾਕ ਦੇ ਸਮੂਹ ਪੰਚਾਇਤ ਸਕੱਤਰਾਂ ਨੂੰ ਪੰਚਾਇਤ ਵਿਕਾਸ ਸਕੱਤਰ ਬਣਨ ਤੇ ਵਧਾਈਆਂ ਦਿੱਤੀਆਂ ਅਤੇ ਮੂੰਹ ਮਿੱਠਾ ਕਰਵਾਇਆ। ਵਿਧਾਇਕ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦਾ ਫ਼ਰਜ਼ ਬਣਦਾ ਸੀ ਕਿ ਉਹ ਕਰਮਚਾਰੀਆਂ ਦੀ ਗੱਲ ਨੂੰ ਸੁਣ ਕੇ ਉਨ੍ਹਾਂ ਦਾ ਕੰਮ ਮੁੱਖ ਮੰਤਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੋਲ ਇਹ ਕੰਮ ਕਰਵਾਉਣ। ਪੰਚਾਇਤ ਸਕੱਤਰਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਇਹ ਮੰਗ ਪਿਛਲੇ 30-35 ਸਾਲਾਂ ਤੋਂ ਲਟਕਦੀ ਆ ਰਹੀ ਸੀ ਜੋ ਕਿ ਉਸ ਸਮੇਂ ਦੀਆਂ ਸਰਕਾਰਾਂ ਨੇ ਮੁਲਾਜ਼ਮਾਂ ਨੂੰ ਝੂਠੇ ਭਰੋਸੇ ਵਿੱਚ ਰੱਖਿਆ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਦੀਆਂ ਰਹੀਆਂ। ਮਾਨ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਹਮੇਸ਼ਾ ਹੀ ਪਾਰਦਰਸ਼ੀ ਰਹੇ ਹਨ। ਵਿਕਾਸ ਦੀ ਰੀੜ੍ਹ ਦੀ ਹੱਡੀ ਪੰਚਾਇਤਾਂ ਦੇ ਵਿੱਚ ਕੰਮ ਕਰ ਰਹੇ ਪੰਚਾਇਤ ਸਕੱਤਰਾਂ ਦੀ ਇਸ ਮੰਗ ਨੂੰ ਉਨ੍ਹਾਂ ਵੱਲੋਂ ਬੜੇ ਹੀ ਧਿਆਨ ਨਾਲ ਸੁਣਿਆ। ਮਾਨਸਾ ਵਿਖੇ 10 ਜੂਨ 2023 ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਉਸ ਫ਼ਾਈਲ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਪੰਚਾਇਤ ਵਿਕਾਸ ਸਕੱਤਰਾਂ ਦੀ ਪਿਛਲੇ 30-35 ਸਾਲਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕੀਤਾ। ਇਸ ਮੌਕੇ ਰਾਜਵਿੰਦਰ ਸਿੰਘ ਮੱਤੀ ਜ਼ਿਲ੍ਹਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਦੀਪਕ ਬਾਂਸਲ, ਬਲਵਿੰਦਰ ਕੁਮਾਰ ਪੰਚਾਇਤ ਵਿਕਾਸ ਸਕੱਤਰ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਪੰਚਾਇਤਾਂ ਦਾ ਕੰਮ ਦਿਲਚਸਪੀ ਅਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ। ਇਸ ਮੌਕੇ ਧਰਮਪਾਲ, ਕ੍ਰਿਸ਼ਨ ਕੁਮਾਰ, ਨਿੱਕਾ ਸਿੰਘ, ਅਰਸ਼ਦੀਪ ਸਿੰਘ, ਨੀਲਮ ਰਾਣੀ, ਵਿਕੇਸ਼ ਕੁਮਾਰ, ਸੁਨੀਲ ਕੁਮਾਰ, ਮਨਮੋਹਨ ਸਿੰਘ, ਰਛਪਾਲ ਸਿੰਘ ਪੰਚਾਇਤ ਵਿਕਾਸ ਸਕੱਤਰ ਹਾਜ਼ਰ ਸਨ। ਇਸ ਦੌਰਾਨ ਸਰਬਜੀਤ ਸਿੰਘ ਪੰਚਾਇਤ ਅਫਸਰ, ਜਸਵਿੰਦਰ ਸਿੰਘ ਸੁਪਰਿੰਟੈੰਡੈਂਟ, ਨਿਖਲ ਲਾਕੜਾ ਜੇਈ ਅਤੇ ਨਰੇਗਾ ਸਟਾਫ਼ ਵੀ ਹਾਜ਼ਰ ਸਨ।