- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਜੋ ਵੀ ਲੋਕਾਂ ਨਾਲ ਵੋਟਾਂ

-ਕਿਹਾ, ‘ਆਪ’ ਨੇ 10 ਲੱਖ ਵਾਲਾ ਬੀਮਾ ਕਰਵਾ ਕੇ ਲੋਕਾਂ ਦੇ ਇਲਾਜ ਦੀ ਚੁੱਕੀ ਜ਼ਿੰਮੇਵਾਰੀ
ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ
ਪੰਜਾਬ ਸਰਕਾਰ ਵੱਲੋਂ ਜੋ ਵੀ ਲੋਕਾਂ ਨਾਲ ਵੋਟਾਂ ਸਮੇਂ ਵਾਅਦੇ ਕੀਤੇ ਸਨ ਉਹ ਹੌਲੀ ਹੌਲੀ ਕਰਕੇ ਪੂਰ੍ਹੇ ਕੀਤੇ ਜਾ ਰਹੇ ਹਨ। ਇਹ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕੇ ਦੇ ਵੋਟਰਾਂ ਕੋਆਰਡੀਨੇਟਰ ਕਲੱਬ ਪ੍ਰਧਾਨਾਂ ਅਤੇ ਪਹੁੰਚੇ ਹੋਏ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 10 ਲੱਖ ਇਲਾਜ ਵਾਲੇ ਕਾਰਡ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਾਰਡਾਂ ਦੀ ਰਜਿਸਟ੍ਰੇਸ਼ਨ ਅੱਜ ਸ਼ੁਰੂ ਕਰਵਾਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲਾਂ ਜੇ ਕਿਸੇ ਪਰਿਵਾਰ ਤੇ ਮੁਸੀਬਤ ਆ ਜਾਂਦੀ ਸੀ ਚਾਹੇ ਬਿਮਾਰੀ ਦੀ ਤੌਰ ‘ਤੇ ਹੋਵੇ ਚਾਹੇ ਕਿਸੇ ਪਰਿਵਾਰ ਨਾਲ ਸੜਕ ਹਾਦਸਾ ਵਾਪਰ ਗਿਆ ਹੋਵੇ ਤਾਂ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਭਾਜੜ ਪੈ ਜਾਂਦੀ ਸੀ ਕਿ ਇਲਾਜ ਕਿਵੇਂ ਕਰਵਾਉਣਾ ਹੈ ਅਤੇ ਉਹ ਆਪਣੇ ਘਰ ’ਚ ਜੋ ਵੀ ਕੀਮਤੀ ਚੀਜ਼ ਹੁੰਦੀ ਸੀ ਉਸ ਨੂੰ ਗਹਿਣੇ ਰੱਖ ਪਰਿਵਾਰ ਦਾ ਇਲਾਜ ਕਰਵਾਇਆ ਜਾਂਦਾ ਸੀ। ਪਰ ਹੁਣ ਪੰਜਾਬ ਸਰਕਾਰ ਨੇ ਹਰੇਕ ਪਰਿਵਾਰ ਦੀ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਕਰਨ ਦੀ ਜ਼ਿੰਮੇਵਾਰੀ ਲੈ ਲਈ ਹੈ ਅਤੇ ਇਸ ਦੀ ਰਜਿਸਟ੍ਰੇਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ ਅਤੇ ਛੇਤੀ ਹੀ ਕਾਰਡ ਬਣ ਕੇ ਲੋਕਾਂ ਦੇ ਘਰਾਂ ਵਿੱਚ ਪਹੁੰਚ ਜਾਣਗੇ।
ਕਾਰਡ ਵੱਡੇ-ਵੱਡੇ ਹਸਪਤਾਲਾਂ ਵਿਚ ਚੱਲੇਗਾ ਜਿਵੇਂ ਕਿ ਮਾਨਸਾਂ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਿੱਚ ਡੀਐਮਸੀ, ਪੀਜੀਆਈ, ਸੀਐੱਮਸੀ ਤੋਂ ਇਲਾਵਾ 700 ਦੇ ਕਰੀਬ ਹਸਪਤਾਲ ਹਨ, ਜਿਨ੍ਹਾਂ ਦੀ ਲਿਸਟ ਜਲਦੀ ਜਾਰੀ ਕਰ ਦਿੱਤੀ ਜਾਵੇਗੀ ਤਾਂ ਕਿ ਮਰੀਜ਼ ਆਪਣਾ ਇਲਾਜ ਮੁਫ਼ਤ ਵਿੱਚ ਕਰਵਾ ਸਕਦਾ ਹੈ।.ਉਨ੍ਹਾਂ ਪਿਛਲੇ 70 ਸਾਲਾਂ ਤੋਂ ਅਕਾਲੀ ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਆਮ ਲੋਕਾਂ ਦੀ ਸਿਹਤ ਸਹੂਲਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਲੋਕਾਂ ਨੂੰ ਇਨ੍ਹਾਂ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ ਪਰ ‘ਆਪ’ ਨੇ ਲੋਕਾਂ ਨੂੰ 10 ਲੱਖ ਇਲਾਜ ਵਾਲਾ ਬੀਮਾ ਕਰਵਾ ਕੇ ਲੋਕਾਂ ਦੇ ਇਲਾਜ ਦੀ ਜ਼ਿੰਮੇਵਾਰੀ ਚੁੱਕੀ ਹੈ। ਉਨ੍ਹਾਂ ਆਪਣੇ ਪਿਛਲੇ ਚਾਰ ਸਾਲਾਂ ਦੇ ਰਾਜ ਦੌਰਾਨ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਜਿਵੇਂ ਬਿਜਲੀ ਮੁਫ਼ਤ ਕਿਸਾਨਾਂ ਨੂੰ ਦਿਨ ਵੇਲੇ ਲਾਈਟਾਂ ਦੇਣੀਆਂ।
ਇਸ ਤੋਂ ਇਲਾਵਾ ਹੋਰ ਸੜਕਾਂ, ਸਕੂਲਾਂ, ਸਟੇਡੀਅਮ ਆਦਿ ਸਾਰੇ ਪੰਜਾਬ ਚ ਹਰ ਵਿਅਕਤੀ ਵਿਕਾਸ ਕੰਮਾਂ ਨੂੰ ਨੇਪਰੇ ਚਾੜ੍ਹਿਆ ਹੈ। ਉਸੇ ਹੀ ਤਰ੍ਹਾਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨੇ ਵਾਲੀ ਸਕੀਮ ਨੂੰ ਵੀ ਜਲਦ ਪੂਰ੍ਹਾ ਕੀਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਗੁਰੀ ਜਟਾਣਾ ਸੋਸ਼ਲ ਮੀਡੀਆ ਇੰਚਾਰਜ ਮਾਨਸਾ, ਸੁਖਵਿੰਦਰ ਸਿੰਘ ਖੋਖਰ ਕੋਆਰਡੀਨੇਟਰ ਯੂਥ ਸਰਦੂਲਗੜ੍ਹ ਹਲਕਾ, ਗੁਰਮੇਲ ਸਿੰਘ ਭੰਮਾ ਹਲਕਾ ਮੀਡੀਆ ਇੰਚਾਰਜ ਸਰਦੂਲਗੜ੍ਹ, ਹਰਦੇਵ ਸਿੰਘ ਉਲਕ ਹਲਕਾ ਸੰਗਠਨ ਇੰਚਾਰਜ ਸਰਦੂਲਗੜ੍ਹ ਹਰਵਿੰਦਰ ਸਿੰਘ ਨੰਦਗੜ੍ਹ, ਮਨਪ੍ਰੀਤ ਸਿੰਘ ਚੋਟੀਆਂ ਸ਼ੁਮਣ ਸ਼ਰਮਾ ਨੰਗਲ, ਜਸਕਰਨ ਸਿੰਘ ਘਰਾਗਨਾ, ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਮੀਤ ਸਿੰਘ ਗੁਰਸੇਵਕ ਸਿੰਘ ਖਹਿਰਾ ਝੁਨੀਰ, ਸਰਪੰਚ ਜਗਪਾਲ ਸਿੰਘ ਖਹਿਰਾ ਝਨੀਰ ਸਰਪੰਚ ਰਜਿੰਦਰ ਸਿੰਘ ਭੋਲਾ ਸਿੰਘ ਭੰਮਾ ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਭੰਮੇ ਕਲਾ, ਜੀਵਨ ਸਿੰਘ ਆਲੀਕੇ, ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ, ਕਾਲਾ ਰਾਏਪੁਰ, ਜਸਪਾਲ ਸਿੰਘ ਬਲਾਕ ਪ੍ਰਧਾਨ ਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ।