2027 ਦੀਆਂ ਵਿਧਾਨਸਭਾ ਚੋਣਾਂ ’ਚ ਜਿੱਤੇਗੀ ਭਾਜਪਾ : ਪ੍ਰੇਮ ਸਾਗਰ
ਵਿਧਾਨਸਭਾ ਚੋਣਾਂ 2027 ਭਾਜਪਾ
Publish Date: Sun, 05 Apr 2026 07:22 PM (IST)
Updated Date: Mon, 06 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਵਿਧਾਨਸਭਾ ਚੋਣਾਂ 2027 ਭਾਜਪਾ ਜਿੱਤੇਗੀ। ਇਹ ਦਾਅਵਾ ਭਾਜਪਾ ਆਗੂ ਅਤੇ ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰ੍ਹਾ ਨਹੀਂ ਉੱਤਰੀ ਹੈ ਅਤੇ ਲਗਾਤਾਰ ਹਰ ਫ਼ਰੰਟ ’ਤੇ ਫੇਲ੍ਹ ਹੋ ਰਹੀ ਹੈ। ਅਮਨ ਕਾਨੂੰਨ ਦੀ ਵਿਵਸਥਾ ਲਗਾਤਾਰ ਵਿਗੜ ਚੁੱਕੀ ਹੈ। ਖ਼ਰਾਬ ਹੋ ਰਹੇ ਮਾਹੌਲ ‘ਤੇ ਸਰਕਾਰ ਵੱਲੋਂ ਕੋਈ ਠੱਲ੍ਹ ਨਹੀਂ ਪਾਈ ਜਾ ਰਹੀ। ਉਨ੍ਹਾਂ ਕਿਹਾ ਕਿ ਹਰ ਵਰਗ ਭਾਜਪਾ ਦੀ ਸਰਕਾਰ ਲਿਆਉਣ ਲਈ 2027 ਦੀਆਂ ਚੋਣਾਂ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਭਾਜਪਾ ਨੂੰ ਵੋਟ ਦੇ ਕੇ ਇਹ ਚੋਣਾਂ ਵਿੱਚ ਜਿੱਤ ਹਾਸਲ ਕਰ ਸਕਣ।