ਵਿਧਾਇਕ ਡਾ. ਵਿਜੇ ਸਿੰਗਲਾ ਨੇ ਪਾਰਟੀ ਬਾਰੇ ਕੀਤਾ ਪ੍ਰਚਾਰ
ਗੁਜਰਾਤ ਦੇ ਜ਼ਿਲ੍ਹਾ ਹਿੰਮਤ ਨਗਰ ਦੇ ਪਿੰਡ ਕਿਸ਼ੋਰਗੜ੍ਹ
Publish Date: Tue, 06 Jan 2026 06:54 PM (IST)
Updated Date: Wed, 07 Jan 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਗੁਜਰਾਤ ਦੇ ਜ਼ਿਲ੍ਹਾ ਹਿੰਮਤ ਨਗਰ ਦੇ ਪਿੰਡ ਕਿਸ਼ੋਰਗੜ੍ਹ ਵਿੱਚ ਪਹੁੰਚ ਕੇ ਮਿਸ਼ਨ ਗੁਜਰਾਤ ਦੀ ਸ਼ੁਰੂਆਤ ਕੀਤੀ ਹੈ। ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ ਦੀ ਅਗਵਾਈ ਵਿੱਚ ਉਨ੍ਹਾਂ ਦੀ ਪੂਰੀ ਟੀਮ ਸਮੇਤ ਪਹੁੰਚੇ, ਜਿੱਥੇ ਕਿਸ਼ੋਰਗੜ ਪਿੰਡ ਦੇ ਲੋਕਾਂ ਨੂੰ ਮਿਲ ਕੇ ਪਾਰਟੀ ਬਾਰੇ ਪ੍ਰਚਾਰ ਕੀਤਾ। ਸਰਕਾਰ ਵੱਲੋਂ ਪੰਜਾਬ ਵਿੱਚ ਜੋ ਵਿਕਾਸ ਦੇ ਕਾਰਜ ਕੀਤੇ ਗਏ ਹਨ ਜਿਵੇਂ ਕਿ ਸਰਕਾਰੀ ਨੌਕਰੀਆਂ, ਮੁਫ਼ਤ ਬਿਜਲੀ, ਸਿੱਖਿਆ ਅਤੇ ਸਿਹਤ ਤੇ ਕੰਮ ਕੀਤਾ ਹੈ। ਇਸ ਪ੍ਰਚਾਰ ਨੂੰ ਸੁਣਨ ਬਾਅਦ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਬੀਬੀਆਂ ਸਮੇਤ ਆਮ ਪਾਰਟੀ ਦੇ ਨਾਲ ਜੁੜਨ ਦਾ ਫ਼ੈਸਲਾ ਲਿਆ। ‘ਆਪ’ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਗੁਜਰਾਤ ਵਿਚ ਲੋਕ ਸ਼ਾਮਿਲ ਹੋ ਰਹੇ ਹਨ। ‘ਆਪ’ ਵਿਚ ਹਮੇਸ਼ਾ ਵਿਕਸਤ ਤੇ ਮੁੱਦਿਆਂ ਦੀ ਗੱਲ ਕਰਦੀ ਹੈ। ‘ਆਪ’ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਚਾਇਤ ਮੈਂਬਰਾਂ ਸਮੇਤ ਆਪ ਜੁਆਇਨ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਮੈਂਬਰ ਸਮੇਤ ਮਾਨਸਾ ਦੀ ਟੀਮ ਵਿੱਚੋਂ ਸ਼ਹਿਰੀ ਬਲਾਕ ਪ੍ਰਧਾਨ ਨਰੇਸ਼ ਵਿਰਲਾ, ਸੈਨਿਕ ਵਿੰਗ ਦੇ ਕੋਆਰਡੀਨੇਟਰ ਇੰਦਰਜੀਤ ਸਿੰਘ ਉੱਭਾ, ਰਮੇਸ਼ ਕੁਮਾਰ ਬਾਈ, ਨਰੇਸ਼ ਭਾਈ, ਸਰਪੰਚ ਗੁਲਾਬ ਬਟ ਆਦਿ ਮੈਂਬਰ ਹਾਜ਼ਰ ਸਨ।