ਵਿਧਾਇਕ ਬੁੱਧਰਾਮ ਨੇ ਨਹਿਰੀ ਤੇ ਪੀਣਯੋਗ ਪਾਣੀ ‘ਤੇ ਚੁੱਕੇ ਸਵਾਲ
ਪ੍ਰਿੰਸੀਪਲ ਬੁੱਧ ਰਾਮ ਨੇ ਦੋ ਪ੍ਰਸ਼ਨ ਵਿਧਾਨ ਸਭਾ
Publish Date: Tue, 17 Mar 2026 07:09 PM (IST)
Updated Date: Wed, 18 Mar 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਵਿਧਾਨਸਭਾ ਵਿੱਚ ਪ੍ਰਿੰਸੀਪਲ ਬੁੱਧ ਰਾਮ ਨੇ ਸਵਾਲ ਪੁੱਛੇ। ਪਹਿਲੇ ਪ੍ਰਸ਼ਨ ਕਿ ਹਲਕਾ ਬੁਢਲਾਡਾ ਵਿੱਚ ਸਰਕਾਰ ਬਣਨ ਮਗਰੋਂ 257 ਨਹਿਰੀ ਮੋਘਿਆਂ ਦੀ ਸ਼ਨਾਖ਼ਤ ਕੀਤੀ ਅਤੇ ਹਰ ਸਾਲ ਵੱਡੀ ਪੱਧਰ ਤੇ ਮੋਘਿਆਂ ਤੋਂ ਅੰਡਰ ਗਰਾਉਂਡ ਪਾਈਪਾਂ ਪਾਈਆਂ ਗਈਆਂ। ਹੁਣ ਤੱਕ 142 ਮੋਘਿਆਂ ਤੇ ਪਾਈਪਾਂ ਪਾ ਕੇ ਕਿਸਾਨਾ ਦੇ ਖੇਤਾਂ ਨੂੰ ਘਿਓ ਵਰਗਾ ਪਾਣੀ ਸਪਲਾਈ ਕੀਤਾ ਤਾ ਵਿਧਾਇਕ ਨੇ ਇਸ ਸਾਲ 20 ਕਰੋੜ ਰੁਪਏ ਹੋਰ ਪਾਇਪਾ ਪਾਉਣ ਲਈ ਦੇਣ ਦੀ ਮੰਗ ਕੀਤੀ ਅਤੇ ਭਾਈਚਾਰਕ ਅੰਦਾਜ਼ ਵਿੱਚ ਮੰਤਰੀ ਵਰਿੰਦਰ ਗੋਇਲ ਨੂੰ ਕਿਹਾ ਕਿ ਤੁਹਾਡਾ ਹਲਕਾ ਮੇਰੇ ਗੁਆਂਢ ਵਿੱਚ ਪੈਂਦਾ ਹੈ, ਗੁਆਢੀ ਤੇ ਮਾਣ ਵੀ ਹੁੰਦਾ ਹੈ ਕਿ ਆਸ ਹੈ ਕਿ ਬੁਢਲਾਡਾ ਹਲਕੇ ਦੇ ਖੇਤਾਂ ਦੀ ਸਿੰਚਾਈ ਲਈ ਵੱਧ ਤੋ ਵੱਧ ਫੰਡ ਜਾਰੀ ਕਰਕੇ ਸਾਡਾ ਮਾਣ ਰੱਖੋਗੇ ਤਾਂ ਮੰਤਰੀ ਨੇ ਜਵਾਬ ਹਾਂ ਵਿੱਚ ਦਿੱਤਾ, ਦੂਜੇ ਪ੍ਰਸ਼ਨ ਵਿੱਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੂੰ ਪੁਛਿਆ ਕਿ ਬੁਢਲਾਡਾ ਹਲਕੇ ਵਿੱਚ ਕਿੰਨੇ ਵਾਟਰ ਵਰਕਸ ਨਹਿਰੀ ਪਾਣੀ ਦੇ ਅਧਾਰਤ ਹਨ ਅਤੇ ਕਿਨੇ ਧਰਤੀ ਹੇਠਲੇ ਪਾਣੀ ਤੇ ਆਧਾਰਿਤ ਹਨ ਤਾੰ ਮੱਤਰੀ ਜੀ ਨੇ ਜਵਾਬ ਦਿੱਤਾ ਕਿ ਬੁਢਲਾਡਾ ਹਲਕੇ ਵਿੱਚ ਕੁੱਲ 59 ਵਾਟਰ ਵਰਕਸ ਹਨ ਜਿੰਨਾ ਵਿੱਚ 3 ਵਾਟਰ ਵਰਕਸ ਧਰਤੀ ਹੇਠਲੇ ਪਾਣੀ ਨਾਲ ਆਧਾਰਿਤ ਹਨ। ਜਦੋਂ ਵਿਧਾਇਕ ਬੁੱਧ ਰਾਮ ਜੀ ਨੇ ਪੁਛਿਆ ਕਿ ਕੁਲਰੀਆਂ, ਦੋਦੜਾ ਅਤੇ ਮੰਡੇਰ ਨੂੰ ਕਿਨੇ ਸਮੇ ਵਿੱਚ ਨਹਿਰੀ ਪਾਣੀ ਤੇ ਕਰ ਦੇਵੋਂਗੇ ਤਾਂ ਮੰਤਰੀ ਨੇ ਕਿਹਾ ਕਿ ਜਲਦੀ ਹੀ ਐਸਟੀਮੇਟ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਹਲਕੇ ਦੇ ਲੋਕਾਂ ਵਲੋਂ ਤਸੱਲੀ ਪ੍ਰਗਟਾਈ ਗਈ ਕਿ ਬੁਢਲਾਡਾ ਦਾ ਵਿਧਾਇਕ ਹਰ ਰੋਜ ਕਿਸੇ ਨਾ ਕਿਸੇ ਮੁੱਦੇ ਤੇ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਹੈ। ਹਰ ਰੋਜ ਵੱਖ ਵੱਖ ਵਿਸ਼ਿਆਂ ਤੇ ਚਰਚਾ ਕੀਤੀ ਜਾਂਦੀ ਹੈ ।