ਵਿਧਾਇਕ ਬੁੱਧ ਰਾਮ ਨੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਵਿਧਾਨ ਸਭਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ
Publish Date: Sun, 22 Mar 2026 06:25 PM (IST)
Updated Date: Mon, 23 Mar 2026 04:10 AM (IST)
-ਕਿਹਾ, ਸ਼ਹਿਰ ’ਚ 3.81 ਕਰੋੜ ਦੀ ਲਾਗਤ ਨਾਲ ਪੀਣਯੋਗ ਪਾਣੀ ਦੀਆਂ ਪੈਣਗੀਆਂ ਪਾਈਪਾਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਵਿਧਾਨ ਸਭਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਬੋਹਾ ਸ਼ਹਿਰ ਵਿਚ 4.60 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜ਼ਾਂ ਦੇ ਨੀਹ ਪੱਥਰ ਰੱਖੇ ਗਏ। ਬੋਹਾ ਬੱਸ ਅੱਡੇ ਤੇ ਪਿਛਲੇ ਵਾਲੇ ਛੱਪੜ ਦੇ 1.8 ਕਰੋੜ ਦੀ ਲਾਗਤ ਨਾਲ ਹੋਣ ਪਾਰਕ-ਕਮ-ਨਵੀਨੀਕਰਨ ਦਾ ਨੀਂਹ ਪੱਥਰ ਰੱਖਦਿਆਂ ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬੋਹਾ ਸ਼ਹਿਰ ਲਗਭਗ ਪੰਜਾਹ ਪਿੰਡਾ ਦਾ ਕੇਂਦਰ ਬਿੰਦੂ ਹੈ, ਇਸ ਲਈ ਇਸ ਸ਼ਹਿਰ ਦਾ ਵਿਕਾਸ ਉਨ੍ਹਾਂ ਦੇ ਮੁੱਖ ਏਜੰਡੇ ’ਤੇ ਹੈ। ਭਗਵੰਤ ਮਾਨ ਦੀ ਸਰਕਾਰ ਨੇ ਵੋਟਾਂ ਸਮੇ ਕੀਤੇ ਵਾਅਦਿਆਂ ਤੇ ਗਰੰਟੀਆਂ ਦੀ ਪੂਰਤੀ ਪਹਿਲੇ ਚਾਰ ਸਾਲ ਵਿਚ ਹੀ ਕਰ ਦਿੱਤੀ ਹੈ ਤੇ ਰਹਿੰਦੇ ਇਕ ਸਾਲ ਵਿਚ ਪੰਜਾਬ ਦੇ ਸਾਰੇ ਸ਼ਹਿਰੀ ਤੇ ਪੇਂਡੂ ਖੇਤਰ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਕੀਤੇ ਜਾਣਗੇ। ਪੰਜਾਬ ਦੀਆਂ ਧੀਆਂ ਭੈਣਾ ਦੇ ਖਾਤੇ ਵਿਚ 1000-1500 ਰੁਪਏ ਪਾਉਣ ਦੀ ਪ੍ਰੀਕ੍ਰਿਆ ਦੀ ਸ਼ੁਰੂਆਤ 15 ਅਪਰੈਲ ਵਿਸਾਖੀ ਵਾਲੇ ਦਿਨ ਤੋਂ ਹੋ ਜਾਵੇਗੀ, ਜਿਸ ਨਾਲ ਪੰਜਾਬ ਦੀਆਂ ਔਰਤਾਂ ਦਾ ਮਾਣ ਵਧੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਏ ਸਰਬਪੱਖੀ ਵਿਕਾਸ ਕਾਰਨ ਸੰਨ 2027 ’ਚ ‘ਆਪ’ ਪਹਿਲਾਂ ਨਾਲੋਂ ਵੀ ਭਾਰੀ ਬਹੁ ਮੱਤ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾਵੇਗੀ।
ਇਸ ਤੋਂ ਬਾਅਦ ਉਨ੍ਹਾਂ ਵਾਰਡ ਨੰਬਰ 01 ਦੀ ਧਰਮਸ਼ਾਲਾ ਦਾ 5 ਲੱਖ ਦੀ ਲਾਗਤ ਨਾਲ ਬਣਨ ਵਾਲੇ ਸ਼ੈਡ, ਬੋਹਾ-ਰਤੀਆ ਸੜਕ ਤੇ 37.49 ਲੱਖ ਰੁਪਏ ਨਾਲ ਲਾਏ ਜਾਣ ਵਾਲੇ ਲਾਈਨ ਪੋਲ, ਗਾਦੜਪੱਤੀ ਵਿਚ ਖੇਡ ਗਰਾਊਂਡ ਵਿਚ 49.82 ਰੁਪਏ ਲਾਗਤ ਬਣਨ ਵਾਲੇ ਸਟੇਡੀਅਮ ਤੇ ਲਹਿਣਾ ਬਸਤੀ ਸਮੇਤ ਸ਼ਹਿਰ ਦੀਆ ਹੋਰ ਥਾਵਾਂ ’ਤੇ 86.00 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣ ਨਾਲ ਸੜਕਾਂ ਦਾ ਵੀ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ 3.81 ਕਰੋੜ ਰੁਪਏ ਲਾਗਤ ਦੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵੀ ਪਾਈਆਂ ਜਾਣਗੀਆਂ। ਇਸ ਮੌਕੇ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਕਮਲਜੀਤ ਸਿੰਘ ਬਾਵਾ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦਰਸ਼ਨ ਘਾਰੂ, ਬਲਾਕ ਪ੍ਰਧਾਨ ਜਗਸੀਰ ਸਿੰਘ ਜੱਗਾ ਐਮ ਸੀ, ਟਰੱਕ ਯੂਨੀਅਨ ਬੋਹਾ ਦੇ ਪ੍ਰਧਾਨ ਸਿੰਘ ਨੈਬ ਸਿੰਘ, ਐਮ .ਸੀ. ਹਰਪਾਲ ਸਿੰਘ ਪੰਮੀ, ਕਰਮਜੀਤ ਸਿੰਘ ਫੌਜੀ ਯੂਥ ਪ੍ਰਧਾਨ ਲਖਵੀਰ ਸਿੰਘ ਲੱਖੀ ਅਤੇ ਅਰਤਿੰਦਰ ਸਿੰਘ ਆਦਿ ਵੀ ਹਾਜ਼ਰ ਸਨ।