ਵਿਦਿਆਰਥਣ ਨੇ ਤਾਇਕਵਾਂਡੋ ’ਚ ਜਿੱਤਿਆ ਸੋਨ ਤਮਗਾ
ਮੀਰੀ ਪੀਰੀ ਖਾਲਸਾ ਅਕੈਡਮੀ ਪੜ੍ਹਾਈ
Publish Date: Mon, 12 Jan 2026 08:12 PM (IST)
Updated Date: Tue, 13 Jan 2026 04:12 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਮੀਰੀ ਪੀਰੀ ਖਾਲਸਾ ਅਕੈਡਮੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵਿੱਚ ਅੱਗੇ ਲੈ ਕੇ ਜਾ ਰਹੀ ਹੈ। ਇਸੇ ਲੜੀ ਤਹਿਤ ਸਕੂਲ ਦੀ ਹੋਣਹਾਰ ਵਿਦਿਆਰਥਣ ਹਰਸ਼ਿਤਾ ਨੇ ਨੈਸ਼ਨਲ ਪੱਧਰ ਤੇ 69ਵੇਂ ਤਾਇਕਵਾਂਡੋ ਚੈਂਪੀਅਨਸ਼ਿਪ ਅੰਡਰ-14 ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਉਪਲੱਬਧੀ ਨਾਲ ਹਰਸ਼ਿਤਾ ਨੇ ਜਿਥੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ, ਉਥੇ ਹੀ ਪੂਰ੍ਹੇ ਪੰਜਾਬ ਦਾ ਮਾਣ ਵੀ ਵਧਾਇਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਅਤੇ ਪ੍ਰਿੰਸੀਪਲ ਪ੍ਰਦੀਪ ਸੋਨੀ ਨੇ ਕਰਦਿਆਂ ਕਿਹਾ ਕਿ ਹਰਸ਼ਿਤਾ ਦੀ ਕਾਮਯਾਬੀ ਪਿੱਛੇ ਉਸ ਦੀ ਕਠਿਨ ਮਿਹਨਤ, ਅਟੁੱਟ ਲਗਨ ਅਤੇ ਕੋਚਾਂ ਦੀ ਮਿਹਨਤ ਭਰੀ ਰਹਿਨੁਮਾਈ ਦਾ ਵੱਡਾ ਯੋਗਦਾਨ ਰਿਹਾ। ਮੁਕਾਬਲੇ ਦੌਰਾਨ ਹਰਸ਼ਿਤਾ ਨੇ ਦੇਸ਼ ਭਰ ’ਚੋਂ ਆਏ ਤਜਰਬੇਕਾਰ ਖਿਡਾਰੀਆਂ ਨੂੰ ਹਰਾ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ, ਚੇਅਰਮੈਨ ,ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਹਰਸ਼ਿਤਾ ਨੂੰ ਵਧਾਈਆਂ ਦਿੱਤੀਆਂ ਗਈਆਂ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਹਰਸ਼ਿਤਾ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਭਵਿੱਖ ਵਿੱਚ ਵੀ ਸਕੂਲ ਦੇ ਵਿਦਿਆਰਥੀ ਇਸੇ ਤਰ੍ਹਾਂ ਦੇਸ਼ ਅਤੇ ਰਾਜ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਹਰਸ਼ਿਤਾ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਾਪਿਆਂ ਅਤੇ ਕੋਚਾਂ ਨੂੰ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਵੱਡੀਆਂ ਉਪਲੱਬਧੀਆਂ ਹਾਸਲ ਕਰਨ ਲਈ ਪੂਰੀ ਮੇਹਨਤ ਕਰੇਗੀ।