ਮਨੁੱਖਤਾ ਦੀ ਸੇਵਾ ਆਸ਼ਰਮ ’ਚ ਭੇਜੀ ਦੁੱਧ ਦੀ ਸੇਵਾ
ਬਰੇਟਾ ਮੰਡੀ ਦੀ ਸੰਸਥਾ ਜੈ ਕਾਲੀ ਮਾਤਾ
Publish Date: Wed, 22 Apr 2026 05:29 PM (IST)
Updated Date: Thu, 23 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਬਰੇਟਾ ਮੰਡੀ ਦੀ ਸੰਸਥਾ ਜੈ ਕਾਲੀ ਮਾਤਾ ਮੰਡਲ ਬਰੇਟਾ ਵੱਲੋਂ ਅੱਜ ਮਨੁੱਖਤਾ ਦੀ ਸੇਵਾ ਆਸ਼ਰਮ ਹਸਨਪੁਰ ਲੁਧਿਆਣਾ ਵਿੱਚ ਦਿਮਾਗੀ ਰੋਗਾਂ ਦੇ ਮਰੀਜ਼ਾਂ ਦੇ ਕੈਂਪ ਲਈ 200 ਲੀਟਰ ਦੁੱਧ ਦੀ ਸੇਵਾ ਭੇਜੀ ਗਈ ਹੈ ਅਤੇ ਸ਼ਾਮ ਨੂੰ ਬਖਸ਼ੀਵਾਲਾ ਤੋਂ ਲੈ ਕੇ ਆਲਮਪੁਰ ਤੱਕ ਬੇਜ਼ੁਬਾਨ ਜੀਵਾਂ ਦੀ ਸੰਭਾਲ ਤਹਿਤ ਨਹਿਰ ਕਿਨਾਰੇ ਬੈਠੇ ਬਾਂਦਰਾਂ ਨੂੰ ਖਾਣ ਲਈ ਸਮਾਨ ਦੀ ਸੇਵਾ ਪਾਈ ਗਈ। ਮੰਡਲ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਦੀਵਾਨ ਚੰਦ ਬਰੇਟਾ ਵੱਲੋਂ ਆਪਣੇ ਪੋਤਰੇ ਦੀ ਖੁਸ਼ੀ ਵਿੱਚ 100 ਲੀਟਰ ਦੁੱਧ ਦੇ ਕੇ ਅਤੇ ਹੋਰ ਕਈ ਦਾਨੀ ਸੱਜਣਾਂ ਨੇ ਵੀ ਸੰਸਥਾ ਨੂੰ ਵਿਸ਼ੇਸ਼ ਸਹਿਯੋਗ ਕੀਤਾ। ਅੱਜ ਦੀ ਸੇਵਾ ਵਿੱਚ ਕੁਲਵਿੰਦਰ ਸਿੰਘ ਕਾਹਨਗੜ੍ਹ, ਦੀਵਾਨ ਚੰਦ ਬਰੇਟਾ, ਸਤਿਗੁਰ ਸਿੰਘ ਸਾਬਕਾ ਸਰਪੰਚ ਜਲਵੇੜਾ, ਮਾਸਟਰ ਰਾਜਦੀਪ ਸਿੰਘ ਬਰੇਟਾ, ਵੇਦ ਖੁਡਾਲ, ਰਿਸ਼ੂ ਜਿੰਦਲ ਸੇਵਾ ਨਿਵਾਉਣ ਲਈ ਗਏ ਸਨ ਅਤੇ ਉਨ੍ਹਾਂ ਵੱਲੋਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਵੱਖ ਵੱਖ ਆਸ਼ਰਮ ਵਿਚ ਰਾਸ਼ਨ ਸੇਵਾ ਵੀ ਭੇਜੀ ਜਾਂਦੀ ਹੈ।