ਮਿਡ ਡੇ ਮੀਲ ਤੇ ਸਫ਼ਾਈ ਸੇਵਕ 12 ਨੂੰ ਡੀਸੀ ਦਫ਼ਤਰ ਅੱਗੇ ਦੇਣਗੇ ਧਰਨਾ
ਮਿਡ ਡੇ ਮੀਲ ਤੇ
Publish Date: Sun, 08 Feb 2026 08:19 PM (IST)
Updated Date: Mon, 09 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਿਡ ਡੇ ਮੀਲ ਤੇ ਸਫ਼ਾਈ ਸੇਵਕ ਵਰਕਰ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਵਿਆਪੀ ਇੱਕ ਦਿਨਾ ਧਰਨਾ ਡੀਸੀ ਦਫ਼ਤਰ ਮਾਨਸਾ ਅੱਗੇ 12 ਫ਼ਰਵਰੀ ਨੂੰ ਦਿੱਤਾ ਜਾ ਰਿਹਾ ਹੈ। ਮਿਡ ਡੇ ਮੀਲ ਤੇ ਸਫ਼ਾਈ ਸੇਵਕ ਵਰਕਰਜ਼ ਯੂਨੀਅਨ ਆਜ਼ਾਦ ਦੇ ਆਗੂਆਂ ਨੇ ਕਿਹਾ ਹੈ ਕਿ 12 ਫ਼ਰਵਰੀ ਨੂੰ ਡੀਸੀ ਦਫ਼ਤਰ ਮਾਨਸਾ ਅੱਗੇ ਧਰਨਾ ਦਿੱਤਾ ਜਾਵੇਗਾ। ਉਸ ਦੌਰਾਨ ਮਿਡ ਡੇ ਮੀਲ ਤੇ ਸਫ਼ਾਈ ਸੇਵਕਾਂ ਨੂੰ ਪੱਕਾ ਕਰਵਾਉਣ ਲਈ, ਮਿਡ ਡੇ ਮੀਲ ਤੇ ਸਫ਼ਾਈ ਸੇਵਕਾਂ ਨਾਲ ਸਮਝੌਤੇ ਤਹਿਤ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਲਾਗੂ ਕਰਵਾਉਣ ਲਈ, ਮਿਡ ਡੇ ਮੀਲ ਤੇ ਸਫ਼ਾਈ ਸੇਵਕਾਂ ਨੂੰ ਬਕਾਇਆ ਰਾਸ਼ੀ ਜਾਰੀ ਕਰਵਾਉਣ ਲਈ, 25 ਬੱਚਿਆਂ ਮਗਰ ਇੱਕ ਕੁੱਕ ਤੇ 100 ਮਗਰ ਚਾਰ ਕੁੱਕਾਂ ਦੀ ਮੰਗ ਲਾਗੂ ਕਰਵਾਉਣ ਲਈ, 26 ਅਕਤੂਬਰ 2016 ਦਾ ਸੁਪਰੀਮ ਕੋਰਟ ਦਾ 18 ਹਜ਼ਾਰ ਰੁਪਏ ਦਾ ਫ਼ੈਸਲਾ ਕੁੱਕਾਂ ਤੇ ਸਫ਼ਾਈ ਸੇਵਕਾਂ ਤੇ ਲਾਗੂ ਕਰਵਾਉਣ ਦੀਆਂ ਮੰਗਾਂ ਰੱਖੀਆਂ ਜਾਣਗੀਆਂ। ਜੇਕਰ ਇਹ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।