ਐੱਸਡੀਓ ਪ੍ਰਦੂਸ਼ਣ ਬੋਰਡ ਹਰਮਨਪ੍ਰੀਤ ਸਿੰਘ ਨਾਲ ਵਿਚਾਰਾਂ
ਐਸਡੀਓ ਪਾਲਿਊਸ਼ਨ ਬੋਰਡ ਹਰਮਨਪ੍ਰੀਤ
Publish Date: Sat, 31 Jan 2026 06:55 PM (IST)
Updated Date: Sun, 01 Feb 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐੱਸਡੀਓ ਪ੍ਰਦੂਸ਼ਨ ਬੋਰਡ ਹਰਮਨਪ੍ਰੀਤ ਸਿੰਘ ਗਿੱਲ ਨੇ ਜੈ ਮਿਲਾਪ ਲੈਬ ਐਸੋਸੀਏਸ਼ਨ ਬਲਾਕ ਮਾਨਸਾ ਨਾਲ ਇੱਕ ਐਮਰਜੈਂਸੀ ਮੀਟਿੰਗ ਪ੍ਰਧਾਨ ਰਮੇਸ਼ ਜ਼ਿੰਦਲ ਦੀ ਅਗਵਾਈ ਵਿੱਚ ਕੀਤੀ। ਇਸ ਮੌਕੇ ਉਨ੍ਹਾਂ ਨੇ ਪ੍ਰਦੂਸ਼ਨ ਸਬੰਧੀ ਜਾਣਕਾਰੀ ਦਿੱਤੀ ਕਿ ਸਾਡੀਆਂ ਗਾਇਡ ਲਾਇਨ ਹਨ। ਲੈਬ ਵਿੱਚ ਉਸ ਮੁਤਾਬਕ ਹੀ ਉਸ ਦਾ ਉਪਯੋਗ ਕਰਨਾ ਹੈ। ਐੱਸਡੀਓ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੀ ਵੀ ਲੈਬ ਪ੍ਰਦੂਸ਼ਨ ਬੋਰਡ ਨਾਲ ਰਜਿਸਟਰਡ ਨਹੀਂ ਹਨ। ਉਹ ਜਲਦ ਤੋਂ ਜਲਦ ਰਜਿਸਟਰਡ ਕਰਵਾਉਣ। ਇਸ ਤਰ੍ਹਾਂ ਕਈ ਲੈਬੋਰਟਰੀਆਂ ਦੀ ਪ੍ਰਦੂਸ਼ਨ ਬੋਰਡ ਨਾਲ ਰਜਿਸਟ੍ਰੇਸ਼ਨ ਮੌਕੇ ’ਤੇ ਕਾਰਵਾਈ। ਇਸ ਮੌਕੇਂ ਤੇ ਸੈਕਟਰੀ ਜੈ ਮਿਲਾਪ ਬਲਾਕ ਮਾਨਸਾ ਨਰਿੰਦਰ ਕੁਮਾਰ ਵੱਲੋਂ ਐਸਡੀਓ ਅਤੇ ਪਹੁੰਚੇ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚੈਅਰਮੈਨ ਰੋਹਤਾਸ ਸਿੰਗਲਾ, ਕੈਸ਼ੀਅਰ ਰਾਕੇਸ਼ ਕੁਮਾਰ ਸੀਨੀਅਰ ਮੈਂਬਰ ਕਸ਼ਮੀਰੀ ਲਾਲ ਵਾਈਸ ਪ੍ਰਧਾਨ ਸੁਖਦੇਵ ਸਿੰਘ, ਜੁਆਇੰਟ ਸੈਕਟਰੀ ਵਕੀਲ ਸਿੰਘ ਤੋਂ ਇਲਾਵਾ ਪੱਚੀ ਦੇ ਕਰੀਬ ਮੈਂਬਰ ਸ਼ਾਮਿਲ ਸਨ।