ਆਈਟੀਆਈ ਮਾਨਸਾ ’ਚ ਰੁਜ਼ਾਗਰ ਮੇਲਾ 10 ਨੂੰ
ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਨੇ
Publish Date: Fri, 06 Mar 2026 06:37 PM (IST)
Updated Date: Sat, 07 Mar 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਆਈਟੀਆਈ ਮਾਨਸਾ ਵਿਖੇ 10 ਮਾਰਚ 2026 ਦਿਨ ਮੰਗਲਵਾਰ ਨੂੰ ਵਿਸ਼ਾਲ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਜਿੱਥੇ ਵੱਖ ਵੱਖ ਨਾਮੀ ਕੰਪਨੀਆਂ ਜਿਵੇਂ ਕਿ ਟਰਾਈਡੈਂਟ ਇੰਡਸਟਰੀਜ਼, ਐੱਲਐਂਡਟੀ ਕੰਪਨੀ, ਪੈਪਸੀ ਇੰਡਸਟਰੀਜ਼, ਐਂਬਰ ਐਂਟਰਪ੍ਰਾਈਜ਼ ਇੰਡੀਆ ਲਿਮਟਿਡ, ਜਗਤਜੀਤ ਇੰਡਸਟਰੀਜ਼ ਅਤੇ ਪਾਲ ਐਗਰੋ ਇੰਡਸਟਰੀਜ਼ ਵੱਲੋਂ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਨੇ ਦੱਸਿਆ ਕਿ ਉਮੀਦਵਾਰਾਂ ਵੱਲੋ ਕਿਸੇ ਵੀ ਟਰੇਡ ’ਚ ਆਈ.ਟੀ.ਆਈ. ਪਾਸ ਹੋਣਾ ਲਾਜ਼ਮੀ ਹੈ। ਚੁਣੇ ਹੋਏ ਟਰੇਨਜ਼ ਨੂੰ ਇੰਡਸਟਰੀਜ਼ ਵੱਲੋ ਵਧੀਆ ਤਨਖਾਹ ਪੈਕੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੁਜ਼ਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਟਰੇਨੀਜ਼ ਆਪਣੀ ਯੋਗਤਾ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਅਤੇ ਪੈਨ ਕਾਰਡ ਦੀ ਫ਼ੋਟੋ ਕਾਪੀ ਲੈ ਕੇ ਆਉਣ।