ਆਤਮਾ ਸਕੀਮ ਤਹਿਤ ਵੱਖ-ਵੱਖ ਵਿਭਾਗਾਂ ਨਾਲ ਵਿਚਾਰਾਂ
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ
Publish Date: Fri, 30 Jan 2026 06:57 PM (IST)
Updated Date: Sat, 31 Jan 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ-ਕਮ-ਪ੍ਰੋਜੈਕਟ ਡਾਇਰੈਕਟਰ (ਆਤਮਾ) ਮਾਨਸਾ ਹਰਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਸਬੰਧਿਤ ਵਿਭਾਗਾਂ ਨਾਲ ਜ਼ਿਲ੍ਹਾ ਐਕਸ਼ਨ ਪਲਾਨ ਤਿਆਰ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੁੱਖ ਖੇਤੀਬਾੜੀ ਅਫ਼ਸਰ-ਕਮ-ਪ੍ਰੋਜੈਕਟ ਡਾਇਰੈਕਟਰ (ਆਤਮਾ) ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਖੇਤੀਬਾੜੀ ਵਿਭਾਗ ਦੁਆਰਾ ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਕਿਸਾਨ ਹਿੱਤ ਵਿੱਚ ਗਤੀਵਿਧੀਆਂ ਜਿਵੇਂਕਿ ਐਕਸਪੋਜਰ ਵਿਜ਼ਿਟ, ਟ੍ਰੇਨਿੰਗ, ਖੇਤੀ ਪ੍ਰਦਰਸ਼ਨੀਆਂ, ਫ਼ੀਲਡ ਡੇਅ, ਕਿਸਾਨ ਮੇਲੇ, ਕਿਸਾਨ ਗੋਸ਼ਟੀਆਂ ਤੇ ਲਿਟਰੇਚਰ ਦੀ ਵੰਡ ਆਦਿ ਕੀਤੀਆਂ ਜਾਂਦੀਆਂ ਹਨ। ਸਾਲ 2026-27 ਦੌਰਾਨ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਸਰਗਰਮੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਦੱਸਿਆ ਕਿ ਇਹ ਸਕੀਮ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ 60:40 ਦੇ ਅਨੁਪਾਤ ’ਚ ਹੈ। ਇਹ ਇਕ ਅਜਿਹੀ ਸਕੀਮ ਹੈ, ਜਿਸ ’ਚ ਕਿਸਾਨਾਂ ਤੋਂ ਸੁਝਾਅ ਲੈ ਕੇ ਬਲਾਕ ਪੱਧਰ ਦਾ ਐਕਸ਼ਨ ਪਲਾਨ ਤਿਆਰ ਕੀਤਾ ਜਾਂਦਾ ਹੈ ਤੇ ਬਲਾਕਾਂ ਰਾਹੀਂ ਤਿਆਰ ਕੀਤਾ ਜਾਂਦੇ ਪਲਾਨ ’ਚ ਕੰਪਾਇਲ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ। ਮਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਮਾਨਸਾ, ਡਾ. ਦੁਸਯੰਤ, ਸੀਨੀਅਰ ਵੈਟਰਨਰੀ ਅਫਸਰ, ਪਸ਼ੂ ਪਾਲਣ ਵਿਭਾਗ, ਮਾਨਸਾ, ਹਰਪਿੰਦਰ ਸਿੰਘ, ਐੱਸਸੀਓ, ਭੂਮੀ ਤੇ ਜਲ ਸੰਭਾਲ ਵਿਭਾਗ, ਮਾਨਸਾ, ਪ੍ਰਭਦਿਆਲ ਸਿੰਘ, ਐੱਫਓ, ਮੱਛੀ ਪਾਲਣ ਵਿਭਾਗ, ਮਾਨਸਾ, ਕਮਲਜੀਤ ਸਿੰਘ, ਡੀ.ਓ.ਆਈ. ਡੇਅਰੀ ਵਿਭਾਗ (ਮਾਨਸਾ), ਬਲਜੀਤ ਸਿੰਘ, ਬਲਾਕ ਰੇਂਜ ਅਫਸਰ, ਮਾਨਸਾ, ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ ਕ੍ਰਿਸੀ ਵਿਗਿਆਨ ਕੇਂਦਰ, ਮਾਨਸਾ, ਸੁਖਦੇਵ ਸਿੰਘ, ਵਣ ਰੇਂਜ ਅਫਸਰ, ਮਾਨਸਾ, ਇੰਜੀਨੀਅਰ ਅਲੋਕ ਗੁਪਤਾ, ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਅਤੇ ਸਿਮਰਜੀਤ ਸਿੰਘ, ਸੀਨੀਅਰ ਸਹਾਇਕ ਹਾਜ਼ਰ ਸਨ।