ਜ਼ਿਲ੍ਹਾ ਮਾਨਸਾ ਦਾ ਸੰਯੁਕਤ ਕਿਸਾਨ ਮੋਰਚਾ 12 ਨੂੰ ਕਰੇਗਾ ਹੜਤਾਲ
ਜ਼ਿਲ੍ਹਾ ਮਾਨਸਾ ਦੇ ਸੰਯੁਕਤ ਕਿਸਾਨ ਮੋਰਚੇ ਦੀ
Publish Date: Tue, 10 Feb 2026 05:57 PM (IST)
Updated Date: Wed, 11 Feb 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਜ਼ਿਲ੍ਹਾ ਮਾਨਸਾ ਦੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਵਿੱਚ 12 ਫ਼ਰਵਰੀ ਨੂੰ ਟਰੇਡ ਯੂਨੀਅਨ ਦੀ ਦੇਸ਼ ਪੱਧਰੀ ਹੜਤਾਲ ਦੀ ਤਿਆਰੀ ਲਈ ਮੀਟਿੰਗ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਦੱਸਿਆ ਕਿ 12 ਫ਼ਰਵਰੀ ਨੂੰ ਬੁਢਲਾਡਾ ਬੱਸ ਸਟੈਂਡ ਅਤੇ ਬਰੇਟਾ ਬਿਜਲੀ ਘਰ ਬੋਹਾ ਦਾਣਾ ਮੰਡੀ ਵਿਖੇ ਇਕੱਠ ਕਰਕੇ ਦੇਸ਼ ਪੱਧਰੀ ਹੜਤਾਲ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇਗੀ। ਹੜਤਾਲ ਮੁਕੰਮਲ ਤੌਰ ‘ਤੇ ਪੱਕਾ ਕੀਤਾ ਜਾਵੇਗਾ। ਦੂਜੇ ਏਜੰਡੇ ਵਿਚ ਉਗਰਾਹਾਂ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਤੇ ਹੋਏ ਲਾਠੀਚਾਰਜ ਕਰਨ ਦੀ ਨਿਖੇਦੀ ਕੀਤੀ ਗਈ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਗ੍ਰਿਫ਼ਤਾਰ ਕੀਤੇ ਆਗੂ ਵਰਕਰ ਜਲਦੀ ਰਿਹਾਅ ਨਾ ਕੀਤੇ ਤਾਂ ਮੋਰਚੇ ਵੱਲੋਂ ਉਗਰਾਹਾਂ ਜੱਥੇਬੰਦੀ ਦੇ ਸੰਘਰਸ਼ ਦੀ ਜ਼ੋਰ ਨਾਲ ਹਮਾਇਤ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਜਰਨਲ ਸਕੱਤਰ ਤਾਰਾ ਚੰਦ ਬਰੇਟਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੱਤਪਾਲ ਸਿੰਘ ਬਰ੍ਹੇ, ਬੀਕੇਯੂ ਡਕੌਂਦਾ ਬੂਟਾ ਸਿੰਘ ਬੁਰਜਗਿੱਲ ਦੇ ਸੂਬਾ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ, ਪੰਜਾਬ ਕਿਸਾਨ ਯੂਨੀਅਨ ਦੇ ਦਰਸ਼ਨ ਸਿੰਘ ਮਘਾਣੀਆ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ ਭਾਈਕੇ, ਬੀਕੇਯੂ ਉਗਰਾਹਾਂ ਦੇ ਕਪੂਰ ਸਿੰਘ ਦਰੀਆਂ ਪੁਰ, ਕ੍ਰਾਂਤੀ ਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਹਰਮੀਤ ਸਿੰਘ ਬੋੜਾਵਾਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੀਤਾ ਰਾਮ ਆਦਿ ਕਿਸਾਨ ਮਜ਼ਦੂਰ ਜੱਥੇਬੰਦੀਆ ਦੇ ਆਗੂ ਇਸ ਮੀਟਿੰਗ ’ਚ ਸ਼ਾਮਲ ਹੋਏ।