ਮੰਗਾਂ ਪ੍ਰਤੀ ਨਾਂਹ ਪੱਖੀ ਵਤੀਰੇ ਨੂੰ ਲੈ ਕੇ ਸਰਕਾਰ ਦੀ ਅਲੋਚਨਾ
ਪੰਜਾਬ ਮੁਲਾਜ਼ਮ ਅਤੇ ਸਾਂਝਾ ਫਰੰਟ ਜ਼ਿਲ੍ਹਾ
Publish Date: Mon, 20 Apr 2026 04:53 PM (IST)
Updated Date: Tue, 21 Apr 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਮੁਲਾਜ਼ਮ ਅਤੇ ਸਾਂਝਾ ਫ਼ਰੰਟ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਜ਼ਿਲ੍ਹਾ ਕਨਵੀਨਰਾਂ ਦੀ ਪ੍ਰਧਾਨਗੀ ਪੈਨਸ਼ਨਰ ਭਵਨ ਮਾਨਸਾ ਵਿਖੇ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸੂਬਾਈ ਕਨਵੀਨਰ ਗਗਨਦੀਪ ਸਿੰਘ ਭੁੱਲਰ ਸੰਬੋਧਨ ਕਰਨ ਲਈ ਪਹੁੰਚੇ। ਮੀਟਿੰਗ ਵਿੱਚ ਜ਼ਿਲ੍ਹਾ ਕਨਵੀਨਰ ਸਿਕੰਦਰ ਸਿੰਘ ਘਰਾਂਗਣਾ, ਬਿੱਕਰ ਸਿੰਘ ਮਾਖਾ, ਜਗਦੇਵ ਸਿੰਘ ਘੁਰਕਣੀ, ਰਾਜ ਕੁਮਾਰ ਰੰਗਾ, ਦਰਸ਼ਨ ਸਿੰਘ ਨੰਗਲ ਅਤੇ ਦਰਸ਼ਨ ਸਿੰਘ ਜੋਗਾ ਨੇ ਸੰਬੋਧਨ ਕੀਤਾ। ਆਗੂ ਸਾਥੀਆਂ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਨਾਂਹ ਪੱਖੀ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਮੀਟਿੰਗ ਨੂੰ ਅਜੈਬ ਸਿੰਘ ਅਲੀਸ਼ੇਰ, ਜਗਦੀਸ਼ ਰਾਏ, ਓਮ ਪ੍ਰਕਾਸ਼, ਮੇਜਰ ਸਿੰਘ ਬਾਜੇਵਾਲਾ, ਹਿੰਮਤ ਸਿੰਘ ਦੂਲੋਵਾਲ, ਲਗਨ ਲਾਲ, ਬਿਕਰ ਸਿੰਘ ਮਘਾਣੀਆ, ਜੱਗਾ ਸਿੰਘ ਅਲੀਸ਼ੇਰ, ਸ਼ਿੰਦਰਪਾਲ, ਸੀਤਲ ਸਿੰਘ ਉੱਡਤ ਗੁਰਜੰਟ ਸਿੰਘ ਨਹਿੰਗ, ਲੱਖਾ ਸਿੰਘ ਸਹਾਰਨਾ ਆਗੂ ਸਾਥੀਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਜਾਰੀ ਕਰਕੇ ਬਣਦਾ ਏਰੀਅਰ ਦਿੱਤਾ ਜਾਵੇ, 2.59 ਦੇ ਗੁਣਾਕ ਨਾਲ ਪੈਨਸ਼ਨਰ ਦੀ ਦੁਹਰਾਈ ਕੀਤੀ ਜਾਵੇ, 37 ਪ੍ਰਕਾਰ ਦੇ ਕੱਟੇ ਭੱਤੇ ਬਹਾਲ ਕੀਤੇ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਮਹਿਕਮਿਆਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ ਅਤੇ ਹੋਰ ਮੰਗਾਂ ਜੋ ਮੰਗ ਪੱਤਰ ਵਿੱਚ ਦਰਜ ਹਨ, ਨੂੰ ਪੂਰਾ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸੂਬਾਈ ਕਨਵੀਨਰ ਦੇ ਸੱਦੇ ‘ਤੇ 17 ਮਈ 2026 ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਜ਼ਿਲ੍ਹਾ ਮਾਨਸਾ ਵੱਧ ਚੜ੍ਹ ਕੇ ਭਾਗ ਲਵੇਗਾ।