ਭਾਕਿਯੂ ਡਕੌਂਦਾ ਦੀ ਇਕਾਈ ਨੇ ਕੀਤੀਆਂ ਵਿਚਾਰਾਂ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸ਼ਹਿਰੀ
Publish Date: Fri, 02 Jan 2026 05:13 PM (IST)
Updated Date: Sat, 03 Jan 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸ਼ਹਿਰੀ ਮਾਨਸਾ ਦੀ ਪਿੰਡ ਇਕਾਈ ਦੀ ਮੀਟਿੰਗ ਜ਼ਿਲ੍ਹਾ ਦਫ਼ਤਰ ਮਾਨਸਾ ਵਿਖੇ ਹੋਈ। ਇਸ ਵਿੱਚ ਕਰਮ ਸਿੰਘ ਮਾਨਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਟਿੰਗ ਦੇ ਮੁੱਖ ਏਜੰਡੇ 16 ਜਨਵਰੀ ਨੂੰ ਸਾਰੇ ਪੰਜਾਬ ਦੇ ਵਿੱਚ ਸੰਯੁਕਤ ਮੋਰਚੇ ਦੇ ਸੱਦੇ ਤੇ ਜ਼ਿਲ੍ਹਾ ਹੈਡ ਕੁਆਰਟਰਾਂ ਦੇ ਧਰਨੇ ਦਿੱਤੇ ਜਾਣਗੇ। ਉਸ ਸਬੰਧੀ ਤਿਆਰੀਆਂ ਕੀਤੀਆਂ ਗਈਆਂ ਅਤੇ ਫੰਡਾਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਕੀਤਾ ਗਿਆ। ਇਸ ਨਾਲ ਜੋ ਕੁਝ ਇਕਾਈ ਦੇ ਅਹੁਦੇ ਖਾਲੀ ਸਨ। ਉਨ੍ਹਾਂ ਦੀ ਭਰਪਾਈ ਕੀਤੀ। ਇਸ ਵਿੱਚ ਇਕਾਈ ਜਰਨਲ ਸਕੱਤਰ ਬਲਵੀਰ ਸਿੰਘ ਮਾਨਸਾ ਨੂੰ ਲਾਇਆ ਗਿਆ। ਮੀਤ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਗੁਰਜੰਟ ਸਿੰਘ ਨੂੰ ਸ਼ਹਿਰੀ ਇਕਾਈ ਦਾ ਆਗੂ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਆਗੂਆਂ ਨੇ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹੁਤ ਸਾਰੀ ਆਗੂ ਅਤੇ ਵਰਕਰ ਮੌਜੂਦ ਸਨ।