ਸਵਾਮੀ ਸੁਧੀਰ ਨੇ ਕਥਾ ਤੇ ਭਜਨ ਸੁਣਾ ਕੇ ਭਗਤ ਕੀਤੇ ਨਿਹਾਲ
ਸ਼੍ਰੀ ਸ਼ਕਤੀ ਕਿਰਤਨ ਮੰਡਲ ਇਸਤਰੀ ਸਤਿਸੰਗ
Publish Date: Wed, 08 Apr 2026 06:43 PM (IST)
Updated Date: Thu, 09 Apr 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਕਤੀ ਕਿਰਤਨ ਮੰਡਲ ਇਸਤਰੀ ਸਤਿਸੰਗ ਸਭਾ ਵੱਲੋਂ ਜੈ ਮਾਂ ਮੰਦਰ ਵਿਚ ਚੱਲ ਰਹੀ ਭਗਤ ਮਾਲਾ ਦੀ ਕਥਾ ਦੇ ਤੀਸਰੇ ਦਿਨ ਸਵਾਮੀ ਸੁਧੀਰ ਜੀ ਨੇ ਕ੍ਰਿਸ਼ਨ ਦੀ ਭਗਤ ਮੀਰਾ ਬਾਈ ਦੀ ਕਥਾ ਸੁਣਾਉਂਦੇ ਹੋਏ ਦੱਸਿਆ ਕਿ ਮੀਰਾਂ ਬਾਈ ਭਗਵਾਨ ਕ੍ਰਿਸ਼ਨ ਜੀ ਦੀ ਭਗਤਨੀ ਹੈ। ਮੀਰਾਂ ਬਾਈ ਰੋਜ਼ਾਨਾ ਠਾਕੁਰ ਜੀ ਨੂੰ ਇਸ਼ਨਾਨ ਕਰਵਾ ਉਨ੍ਹਾਂ ਦਾ ਸ਼ਿੰਗਾਰ ਕਰਦੀ ਸੀ ਅਤੇ ਠਾਕੁਰ ਜੀ ਦੇ ਭਜਨ ਵੀ ਗਾਉਂਦੀ ਸੀ। ਮੀਰਾ ਬਾਈ ਨੂੰ ਠਾਕੁਰ ਜੀ ਦੇ ਦਰਸ਼ਨ ਹੋਏ। ਸਵਾਮੀ ਸੁਧੀਰ ਨੇ ਭਜਨ ਗਾ ਕੇ ਭਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਅੱਜ ਦੀ ਜੋਤੀ ਪ੍ਰਚੰਡ ਦੀ ਰਸਮ ਕਮਲੇਸ਼ ਮਿੱਤਲ ਵੱਲੋਂ ਅਦਾ ਕੀਤੀ ਗਈ। ਪੰਡਿਤ ਨਵਰਾਜ ਸ਼ਾਸਤਰੀ ਵੱਲੋਂ ਵਿਧੀ ਅਨੁਸਾਰ ਪੂਜਨ ਕਰਵਾਇਆ ਗਿਆ। ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ, ਸੰਜੀਵ ਪਿੰਕਾ ਵਿਸ਼ੇਸ਼ ਤੌਰ ‘ਤੇ ਕਥਾ ’ਚ ਪਹੁੰਚੇ। ਸਟੇਜ ਸੰਚਾਲਨ ਦੀ ਭੂਮਿਕਾ ਬਿੰਦਰਪਾਲ ਗਰਗ ਨੇ ਨਿਭਾਈ। ਅੰਤ ਵਿਚ ਆਰਤੀ ਕਰਕੇ ਪ੍ਰਸ਼ਾਦ ਦਾ ਵੰਡਿਆ ਗਿਆ। ਇਸ ਮੌਕੇ ਰਾਜਕੁਮਾਰ ਮਿੱਤਲ, ਕ੍ਰਿਸ਼ਨ ਮਦਾਨ, ਭਗਵਾਨ ਦਾਸ, ਵਿਨੋਦ ਕੁਮਾਰ ਬਾਂਸਲ, ਵਿਜੇ ਕੁਮਾਰ, ਹੁਸਨ ਰਾਜ ਕੁਮਾਰ ਅਕਲੀਆਂ, ਗਗਨ ਸਿਗਲਾ ਤੇ ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਨਿਸ਼ਾ ਹੰਸ ਅਤੇ ਉਨ੍ਹਾਂ ਦੀ ਪੂਰੀ ਇਸਤਰੀ ਸਤਿਸੰਗ ਸਭਾ ਹਾਜ਼ਰ ਸਨ।