- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ

-2027 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਦੇ ਵਿਰੋਧ ਦਾ ਐਲਾਨ : ਰਿਸ਼ੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੱਤ ਪਾਲ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ ਵੱਖ ਬਲਾਕਾਂ ਦੀ ਆਗੂ ਟੀਮ ਨੇ ਹਿੱਸਾ ਲਿਆ ਅਤੇ ਵਿਸ਼ੇਸ਼ ਤੌਰ ’ਤੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸੂਬਾ ਸਹਾਇਕ ਵਿੱਤ ਸਕੱਤਰ ਤਾਰਾ ਚੰਦ ਭਾਵਾ, ਜ਼ਿਲ੍ਹਾ ਚੇਅਰਮੈਨ ਰਘਵੀਰ ਚੰਦ ਅਕਲੀਆ, ਸਕੱਤਰ ਸਿਮਰਜੀਤ ਸਿੰਘ ਗਾਗੋਵਾਲ, ਕੈਸ਼ੀਅਰ ਅਮਰੀਕ ਸਿੰਘ ਨੇ ਸ਼ਿਰਕਤ ਕੀਤੀ। ਪਿਛਲੇ ਦਿਨੀਂ ਜਥੇਬੰਦਕ ਪਰਿਵਾਰ ਵਿੱਚ ਹੋਈਆਂ ਅਣਹੋਣੀਆਂ ਘਟਨਾਵਾਂ ਵਿੱਚ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਅਰਪਿਤ ਕੀਤੀ।
ਮੀਟਿੰਗ ਵਿੱਚ ਪਹੁੰਚੇ ਸਾਥੀਆਂ ਦਾ ਸਵਾਗਤ ਕੀਤਾ। ਆਗੂਆਂ ਵੱਲੋਂ ਮੌਜੂਦਾ ਹਾਲਾਤ ’ਤੇ ਵਿਚਾਰ ਸਾਂਝੇ ਕੀਤੇ ਗਏ ਅਤੇ ਜੱਥੇਬੰਦਕ ਤਾਣੇ ਬਾਣੇ ਦੀ ਮਜ਼ਬੂਤੀ ਅਤੇ ਲਾਮਬੰਦੀ ਸਬੰਧੀ ਵਿਉਂਤਬੰਦੀ ਵੀ ਕੀਤੀ ਗਈ। ਸਾਮਰਾਜੀ ਮੁਲਕਾਂ ਵੱਲੋਂ ਛੋਟੇ ਅਤੇ ਕਮਜ਼ੋਰ ਦੇਸ਼ਾਂ ਦੇ ਕੁਦਰਤੀ ਸੋਮਿਆਂ ’ਤੇ ਕਬਜ਼ਾ ਅਤੇ ਹਥਿਆਰਾਂ ਦੇ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਨਿਹੱਕੀ ਜੰਗ ਵਿੱਚ ਝੋਕਿਆ ਜਾ ਰਿਹਾ ਹੈ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਸੂਬਾ ਪ੍ਰਧਾਨ ਗੋਇਲ ਵੱਲੋਂ ਸੂਬਾ ਕਮੇਟੀ ਦੀ ਰਿਪੋਰਟ ਪੇਸ਼ ਕਰਦਿਆਂ ਹੋ ਰਹੀਆਂ ਸਰਗਰਮੀਆਂ ਦਾ ਜ਼ਿਕਰ ਕਰਦਿਆਂ ਦੇਸ਼ ਦੇ ਵੱਡੀ ਗਿਣਤੀ ਅਨੁਭਵੀ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਪਿਛਲੇ ਦਿਨੀਂ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਢਾ ਨਾਲ ਖੁਸ਼ਗਵਾਰ ਤੇ ਸੰਤੁਸ਼ਟੀ ਜਨਕ ਮਾਹੌਲ ਵਿੱਚ ਦਸ ਰਾਜਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਜਾਇੰਟ ਐਕਸਨ ਕਮੇਟੀ ਦੀ ਅਗਵਾਈ ਹੇਠ ਹੋਈ ਮੀਟਿੰਗ ਜਿਸ ਵਿੱਚ ਸਿਵਲ ਐਵੀਏਸ਼ਨ ਸ੍ਰੀ. ਕਿਨਾਪਾਰਾਜੂ ਮੋਹਨ ਨਾਇਡੂ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਮੰਤਰੀ ਵੱਲੋਂ ਬੇਸਿਕ ਹੈਲਥ ਪ੍ਰੋਵਾਈਡਰ ਵਜੋਂ ਸਿਖਲਾਈ ਅਤੇ ਮਾਨਤਾ ਦੇਣ ਦਾ ਭਰੋਸਾ ਦਿੱਤਾ।
ਪੰਜਾਬ ਸਰਕਾਰ ਲਗਾਤਾਰ ਪੈਨਲ ਮੀਟਿੰਗ ਅਤੇ ਚੋਣਾਂ ਸਮੇਂ ਕੀਤੇ ਵਾਅਦੇ ਤੋਂ ਮੁਕਰ ਰਹੀ ਹੈ, ਜਿਸ ਕਾਰਨ ਸੂਬੇ ਭਰ ਦੇ ਪ੍ਰੈਕਟੀਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਿਖਲਾਈ ਅਤੇ ਮਾਨਤਾ ਦੀ ਮੰਗ ਨੂੰ ਮੰਨਵਾਉਣ ਲਈ ਸੂਬਾ ਪੱਧਰੀ ਵਿਸ਼ਾਲ ਸੰਘਰਸ਼ ਲਈ ਸੂਬੇ ਭਰ ਦੇ ਪ੍ਰੈਕਟੀਸ਼ਨਰਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ। ਹਾਜ਼ਰ ਆਗੂਆਂ ਵੱਲੋਂ ਸਰਬਸੰਮਤੀ ਨਾਲ ਫ਼ੈਸਲੇ ਲਿਆ ਕਿ ਸੂਬਾ ਕਮੇਟੀ ਵੱਲੋਂ ਉਲੀਕੇ ਹਰ ਸੰਘਰਸ਼ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨਗੇ। ਇਸ ਸਮੇਂ ਜ਼ਿਲ੍ਹਾ ਸਹਾਇਕ ਕੈਸ਼ੀਅਰ ਅਸ਼ੋਕ ਗਾਮੀਵਾਲਾ, ਸਹਾਇਕ ਸਕੱਤਰ ਹਰਬੰਸ ਸਿੰਘ ਦਿਆਲਪੁਰਾ, ਬਲਾਕ ਬਰੇਟਾ ਦੇ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ, ਝੁਨੀਰ ਦੇ ਅੰਗਰੇਜ਼ ਸਿੰਘ ਸਾਹਨੇਵਾਲੀ, ਸਕੱਤਰ ਜਸਵੀਰ ਸਿੰਘ ਅਤੇ ਕੈਸ਼ੀਅਰ ਰਾਜ਼ ਸਿੰਘ ਝੰਡੂਕੇ ਜੋਗਾ ਦੇ ਗੁਰਵਿੰਦਰ ਸਿੰਘ, ਭੀਖੀ ਦੇ ਸਤਵੰਤ ਸਿੰਘ ਮੋਹਰ ਸਿੰਘ ਵਾਲਾ, ਮਾਨਸਾ ਦੇ ਚੇਅਰਮੈਨ ਗੁਰਨਾਮ ਸਿੰਘ ਕੋਟੜਾ,ਸਕੱਤਰ ਰਨਵੀਰ ਸਿੰਘ, ਸੀਨੀਅਰ ਵਾਇਸ ਪ੍ਰਧਾਨ ਅਜਮੇਰ ਖਿਆਲਾ ਅਤੇ ਮਨੋਜ਼ ਖਿਆਲਾ, ਬੁਢਲਾਡਾ ਦੇ ਚੇਅਰਮੈਨ ਰਮਜ਼ਾਨ, ਸਕੱਤਰ ਬੂਟਾ ਸਿੰਘ ਸਸਪਾਲੀ, ਵਾਇਸ ਪ੍ਰਧਾਨ ਲੱਖਾ ਸਿੰਘ ਅਹਿਮਦਪੁਰ ਅਤੇ ਬੋਹਾ ਦੇ ਆਗੂ ਅਸ਼ੋਕ ਕੁਮਾਰ ਨੇ ਵਿਚਾਰ ਸਾਂਝੇ ਕੀਤੇ ਤੇ ਉਲੀਕੇ ਸੰਘਰਸ਼ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ ਦਾ ਅਹਿਦ ਵੀ ਕੀਤਾ।