- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ, ਸਕੱਤਰ ਗੁਰਮੇਲ ਸਿੰਘ ਮਾਛੀਕੇ, ਵਿੱਤ ਸਕੱਤਰ ਰਾਕੇਸ਼ ਮਹਿਤਾ, ਚੇਅਰਮੈਨ ਐਚ ਰਾਣੂ, ਸ੍ਰਪਰਸਤ ਸੁਰਜੀਤ ਸਿੰਘ ਲੁਧਿਆਣਾ, ਸੀਨੀਅਰ ਵਾਇਸ ਪ੍ਰਧਾਨ ਜਸਵਿੰਦਰ ਸਿੰਘ ਖੀਵਾ, ਸੀ ਆਰ ਸ਼ੰਕਰ, ਅਵਤਾਰ ਸਿੰਘ ਬਟਾਲਾ, ਗੁਲਜੀਤ ਸਿੰਘ ਰਾਏਕੋਟ, ਦਿਲਦਾਰ ਚਾਹਲ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸੂਬਾਈ ਫ਼ੈਸਲੇ ਅਨੁਸਾਰ ਲੋਕ ਮੁੱਦਿਆਂ ਤੋਂ ਘੇਸਲ ਮਾਰੀ ਬੈਠੀ ਪੰਜਾਬ ਸਰਕਾਰ ਦੇ ਬੋਲੇ ਕੰਨ ਖੋਲ੍ਹਣ ਅਤੇ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਅਤੇ ਸੂਬਾਈ ਵਫ਼ਦ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਸੂਬਾਈ ਵਫ਼ਦ ਨਾਲ ਪੈਨਲ ਮੀਟਿੰਗ ਕਰਕੇ ਸ਼ਾਰਟ ਟਰਮ ਸਿਖਲਾਈ ਅਤੇ ਮਾਨਤਾ ਦੇਣ ਦਾ ਜੋ ਵਾਅਦਾ ਕੀਤਾ ਸੀ। ਪਰ ਕਾਨੂੰਨੀ ਨੁਕਤਾ ਨਜ਼ਰ ਦੀ ਆੜ ਹੇਠ ਡੇਢ ਸਾਲ ਬੀਤਣ ਬਾਅਦ ਵੀ ਪੂਰ੍ਹਾ ਨਾ ਕਰਕੇ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਵਾਅਦਾ ਖਿਲਾਫ਼ੀ ਕਰ ਰਹੀ ਹੈ। ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕਾਂ ਰਾਹੀਂ ਵਾਅਦਾ ਪੂਰਾ ਕਰਨ ਲਈ ਵਾਰ ਵਾਰ ਮੰਗ ਕੀਤੀ ਗਈ ਹੈ। ਪਰ ਲਾਰਿਆਂ, ਵਾਅਦਿਆਂ ਅਤੇ ਦਾਅਵਿਆਂ ਨਾਲ ਹੀ ਪ੍ਰਚਾਇਆ ਜਾ ਰਿਹਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਉਕਤ ਪ੍ਰੈਕਟੀਸ਼ਨਰ ਸੂਬੇ ਦੀ ਵੱਡੀ ਵਸੋਂ ਜੋ ਪ੍ਰਾਈਵੇਟ ਮਹਿੰਗੀਆਂ ਸਿਹਤ ਸੇਵਾਵਾਂ ਲੈਣ ਤੋਂ ਅਸਮੱਰਥ ਹੈ ਨੂੰ ਸਸਤੀਆਂ, ਸੌਖੀਆਂ ਤੇ 24 ਘੰਟੇ ਮੁਢਲੀ ਕਿਸਮ ਦੀਆਂ ਸਿਹਤ ਸੇਵਾਵਾਂ ਦਿੰਦੇ ਹੋਏ ਲੋੜਵੰਦ ਲੋਕਾਂ ਦੇ ਹਮੇਸ਼ਾ ਨਾਲ ਖੜ੍ਹੇ ਹਨ ਅਤੇ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ 'ਚ ਚੱਲ ਰਹੀਆਂ ਸਕੀਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਉਪਰਾਲੇ ਕਰਦੇ ਹਨ ਅਤੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਆਦਿ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਕੀਤੇ ਜਾਂਦੇ ਹੱਕੀ ਸੰਘਰਸ਼ਾਂ ਵਿੱਚ ਵੀ ਹਮੇਸ਼ਾ ਮੋਢੇ ਨਾਲ ਮੋਢਾ ਲਗਾ ਕੇ ਖੜਦੇ ਹਨ। ਉਨ੍ਹਾਂ ਸਮੂਹ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਦੀਆਂ ਸਿਹਤ ਸੇਵਾਵਾਂ ਜ਼ਾਰੀ ਰੱਖਣ ਅਤੇ ਡੇਢ ਲੱਖ ਦੇ ਕਰੀਬ ਪ੍ਰੈਕਟੀਸ਼ਨਰਾਂ ਦੇ ਰੁਜ਼ਗਾਰ ਦੀ ਰਾਖੀ ਲਈ 11 ਅਪ੍ਰੈਲ ਨੂੰ ਸ੍ਰੀ ਨਗਨ ਬਾਬਾ ਸਾਹਿਬ ਦਾਸ ਜੀ ਨਗਰ , ਨੇੜੇ ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਹੁੰਮ ਹੁਮਾ ਕੇ ਪਹੁੰਚਣ ਤਾਂ ਕਿ ਕਿਰਤੀਆਂ ਦੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਅਤੇ ਲੱਖਾਂ ਲੋਕਾਂ ਦੀਆਂ ਸਿਹਤ ਸੇਵਾਵਾਂ ਤੇ ਪ੍ਰੈਕਟੀਸ਼ਨਰ ਪਰਿਵਾਰਾਂ ਦੇ ਲੱਖਾਂ ਮੈਂਬਰਾਂ ਦੀ ਗੁਜ਼ਰ ਬਸ਼ਰ ਅਤੇ ਰੁਜ਼ਗਾਰ ਤੇ ਵੀ ਕੋਈ ਆਂਚ ਨਾ ਆ ਸਕੇ। ਇਸ ਸਮੇਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਤਿਆਰੀ ਸਬੰਧੀ ਰਿਪੋਰਟ ਪੇਸ਼ ਕਰਦਿਆ ਕਿਹਾ ਕਿ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਮੇਵਾ ਸਿੰਘ ਬਰਾੜ, ਫ਼ਰੀਦਕੋਟ ਦੇ ਅਮ੍ਰਿਤਵੀਰ ਸਿੰਘ ਸਿੱਧੂ ਮਾਨਸਾ ਦੇ ਸੱਤ ਪਾਲ ਰਿਸ਼ੀ, ਫਾਜ਼ਿਲਕਾ ਦੇ ਰਾਜ ਕ੍ਰਿਸ਼ਨ ਜੋਸ਼ਨ, ਅਮ੍ਰਿਤਸਰ ਦੇ ਅਰਜਿੰਦਰ ਸਿੰਘ ਕੋਹਲੀ, ਮੋਗਾ ਦੇ ਜਸਬੀਰ ਸਿੰਘ ਸਹਿਗਲ, ਨਵਾਂ ਸ਼ਹਿਰ ਦੇ ਕਸ਼ਮੀਰ ਸਿੰਘ ਢਿੱਲੋਂ, ਲੁਧਿਆਣਾ ਦੇ ਗੁਰਦੀਪ ਸਿੰਘ ਕਲਸੀਆਂ, ਤਰਨਤਾਰਨ ਦੇ ਨਛੱਤਰ ਸਿੰਘ ਚੀਮਾ, ਗੁਰਦਾਸਪੁਰ ਦੇ ਪਿਆਰਾ ਸਿੰਘ ਹੰਬੋਵਾਲ, ਬਰਨਾਲਾ ਦੇ ਜੱਗਾ ਸਿੰਘ ਮੌੜ, ਫਿਰੋਜ਼ਪੁਰ ਦੇ ਹਰਭਜਨ ਕੰਬੋਜ, ਮੁਕਤਸਰ ਦੇ ਅਮਨ ਨਾਰੰਗ, ਜਲੰਧਰ ਦੇ ਦਲਬੀਰ ਸਿੰਘ ਧੰਜੂ, ਪਟਿਆਲਾ ਦੇ ਆਨੰਦ ਵਾਲੀਆ, ਮੋਹਾਲੀ ਦੇ ਬਲਵੀਰ ਸਿੰਘ, ਸੰਗਰੂਰ ਦੇ ਅਵਤਾਰ ਸਿੰਘ, ਫਤਿਹਗੜ੍ਹ ਸਾਹਿਬ ਦੇ ਟੋਨੀ ਗੌਤਮ, ਹੁਸ਼ਿਆਰਪੁਰ ਦੇ ਰਾਕੇਸ਼ ਬਸੀ , ਕਪੂਰਥਲਾ ਦੇ ਰਾਜੀਵ ਕੁਮਾਰ , ਰੋਪੜ੍ਹ ਦੇ ਆਗੂ ਜੰਗ ਸਿੰਘ ਤੇ ਮਾਲੇਰਕੋਟਲਾ ਦੇ ਸੰਦੀਪ ਕੁਮਾਰ ਆਦਿ ਆਗੂਆਂ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਸਮੁੱਚੇ ਕਾਡਰ 'ਚ ਰੈਲੀ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।