- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਫ਼ਰੀਦਕੋਟ ਵੱਲੋਂ ਸੂਬਾਈ ਫ਼ੈਸਲੇ ਅਨੁਸਾਰ ਪੰਜਾਬ ਭਰ ਦੇ ਮੈਂਬਰ ਪਾਰਲੀਮੈਂਟ ਰਾਹੀਂ ਲੋਕ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਤਜ਼ਰਬੇਕਾਰ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸ਼ਾਰਟ ਟਰਮ ਟ੍ਰੇਨਿੰਗ ਦੇ ਮੁਢੱਲੀਆਂ ਸਿਹਤ ਸੇਵਾਵਾਂ ਦੇਣ ਦੀ ਮਾਨਤਾ ਦੇਣ ਲਈ ਲੋਕ ਸਭਾ ਵਿੱਚ ਆਵਾਜ਼ ਚੁੱਕਣ ਲਈ ਅੱਜ ਜ਼ਿਲ੍ਹਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਨੂੰ ਸੂਬਾਈ, ਜ਼ਿਲ੍ਹਾ ਅਤੇ ਬਲਾਕ ਆਗੂਆਂ ਦੇ ਵਫ਼ਦ ਨੇ ਮਿਲ ਕੇ ਮੰਗ ਪੱਤਰ ਦਿੱਤਾ। ਵਫ਼ਦ ਦੀ ਅਗਵਾਈ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ.ਅਮ੍ਰਿਤਵੀਰ ਸਿੱਧੂ ਨੇ ਕੀਤੀ।
ਉਨ੍ਹਾਂ ਮਾਨਸਾ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਪ੍ਰੈਕਟੀਸ਼ਨਰਾਂ ਸਬੰਧੀ ਸੁਪਰੀਮ ਕੋਰਟ ਨੇ ਫ਼ੈਸਲਾ ਮੁੜ ਦੁਹਰਾਉਂਦਿਆਂ ਬਗ਼ੈਰ ਡਿਗਰੀ, ਰਜਿਸਟ੍ਰੇਸ਼ਨ ਦੇ ਸਿਹਤ ਸੇਵਾਵਾਂ ਸੇਵਾਵਾਂ ਦੇਣ ਵਾਲਿਆਂ ਪ੍ਰੈਕਟੀਸਨਰਾਂ ਨੂੰ ਸਖ਼ਤ ਸਜ਼ਾ ਅਤੇ ਜੁਰਮਾਨੇ ਦਾ ਫ਼ਰਮਾਨ ਸੁਣਾਇਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਬਣੇ ਕਾਨੂੰਨ ਐੱਨਐੱਮਸੀ 2019 ਦੀ ਧਾਰਾ 31 ਅਤੇ 32 ਵਿੱਚ ਜਿੱਥੇ ਡਿਗਰੀ ਅਤੇ ਡਿਪਲੋਮਾ ਧਾਰੀਆਂ ਲਈ ਸ਼ਾਰਟ ਟਰਮ ਟ੍ਰੇਨਿੰਗ ਬ੍ਰਿਜ ਕੋਰਸ ਦਾ ਪ੍ਰਬੰਧ ਹੈ ਤਾਂ ਲੰਬੇ ਸਮੇਂ ਤੋਂ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਉਕਤ ਪ੍ਰੈਕਟੀਸ਼ਨਰਾਂ ਨੂੰ ਵੀ ਤਜ਼ਰਬੇ ਨੂੰ ਅਧਾਰ ਮੰਨ ਕੇ ਕੋਰਸ ਕਰਵਾਇਆ ਜਾਵੇ ਤਾਂ ਜੋ ਦੇਸ਼ ਦੇ ਲੱਖਾਂ ਪ੍ਰੈਕਟੀਸ਼ਨਰਾਂ ਦੇ ਰੁਜ਼ਗਾਰ ਅਤੇ ਪਰਿਵਾਰਾਂ ਦਾ ਉਜਾੜਾ ਨਾ ਹੋਵੇ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਦੱਸਿਆ ਕਿ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕਰਦਿਆਂ ਸ਼ਾਰਟ ਟਰਮ ਟ੍ਰੇਨਿੰਗ ਦੇਣ ਦੀ ਮੰਗ ਦਾ ਸਮਰਥਨ ਕਰਦਿਆਂ ਭਰੋਸਾ ਦਿੱਤਾ ਕਿ ਲੋਕ ਸਭਾ ਸੈਸ਼ਨ ਦੌਰਾਨ ਮੰਗ ਉਠਾ ਕੇ ਪੂਰੀ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ।
ਆਗੂਆਂ ਵੱਲੋਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਸਮੇਂ ਉਨ੍ਹਾਂ ਦੀ ਧਰਮ ਪਤਨੀ ਸੰਦੀਪ ਕੌਰ ਖਾਲਸਾ ਵੀ ਮੌਜੂਦ ਸਨ। ਆਗੂਆਂ ਵੱਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ। ਸੂਬਾ ਪ੍ਰਧਾਨ ਗੋਇਲ ਨੇ ਦੇਸ਼ ਭਰ ਦੇ ਸੰਸਦ ਮੈਂਬਰ ਨੂੰ ਅਪੀਲ ਕੀਤੀ ਕਿ ਚੱਲ ਰਹੇ ਲੋਕ ਸਭਾ ਦੇ ਸੈਸ਼ਨ ਦੌਰਾਨ ਪ੍ਰੈਕਟੀਸ਼ਨਰਾਂ ਨੂੰ ਸ਼ਾਰਟ ਟਰਮ ਟ੍ਰੇਨਿੰਗ ਦੇ ਕੇ ਮਾਨਤਾ ਦੇਣ ਦੀ ਮੰਗ ਨੂੰ ਚੁੱਕਣ ਦੀ ਅਪੀਲ ਕੀਤੀ। ਇਸ ਮੌਕੇ ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਡਾ. ਜਸਵਿੰਦਰ ਖੀਵਾ, ਸੂਬਾਈ ਕਮੇਟੀ ਮੈਂਬਰ ਜਰਨੈਲ ਸਿੰਘ ਡੋਡ, ਡਾ. ਜਲੰਧਰ ਸਿੰਘ ਰੋੜੀ ਕਪੂਰਾ, ਡਾ. ਰਜਿੰਦਰ ਸਿੰਘ ਔਲਖ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਜੈਤੋ, ਸਪੋਕਸਮੈਨ ਡਾ. ਗੁਰਪਾਲ ਸਿੰਘ ਮੌੜ, ਚੇਅਰਮੈਨ ਡਾ. ਬਲਵਿੰਦਰ ਬਰਗਾੜੀ, ਬਲਾਕ ਜੈਤੋ ਦੇ ਪ੍ਰਧਾਨ ਡਾ. ਹਰਪਾਲ ਸਿੰਘ ਰਾਮੂਵਾਲਾ, ਖਾਰਾ ਦੇ ਪ੍ਰਧਾਨ ਡਾ. ਸੁਖਜਿੰਦਰ ਸਿੰਘ, ਬਾਜਾਖਾਨਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ, ਪੰਜਗਰਾਈਂ ਦੇ ਪ੍ਰਧਾਨ ਡਾ. ਮੰਦਰ ਸਿੰਘ ਸੰਘਾ, ਕੋਟਕਪੂਰਾ ਦੇ ਪ੍ਰਧਾਨ ਡਾ. ਰਣਜੀਤ ਸਿੰਘ, ਕੋਟ ਭਾਈ ਦੇ ਪ੍ਰਧਾਨ ਡਾ. ਸੁਰਜੀਤ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਵਰਿੰਦਰ ਡੋਡ, ਜ਼ਿਲ੍ਹਾ ਮੁਕਤਸਰ ਦੇ ਸਕੱਤਰ ਜਤਿੰਦਰਜੀਤ ਸਿੰਘ ਬਾਠ , ਬਲਾਕ ਮਲੋਟ ਦੇ ਪ੍ਰਧਾਨ ਡਾ.ਧਰਮਪਾਲ ਪ੍ਰਧਾਨ ਮਲੋਟ, ਬਰਗਾੜੀ ਦੇ ਪ੍ਰਧਾਨ ਡਾ. ਬਲਰਾਜ ਗਰੋਵਰ , ਜੈਤੋ ਦੇ ਖਜ਼ਾਨਚੀ ਡਾ. ਬੂਟਾ ਸਿੰਘ, ਡਾ. ਜਗਸੀਰ ਗਿੱਲ ਪੰਜਗਰਾਈਂ, ਡਾ. ਵਿਕਰਮ ਚੌਹਾਨ ਸਹਾਇਕ ਜਨਰਲ ਸਕੱਤਰ ਜ਼ਿਲ੍ਹਾ ਫ਼ਰੀਦਕੋਟ, ਡਾ. ਰਾਜ ਸਿੰਘ ਜ਼ਿਲ੍ਹਾ ਡੈਲੀਗੇਟ ਪੰਜਗਰਾਈਂ, ਡਾ. ਬੂਟਾ ਸਿੰਘ ਮਾਨ ਕੋਟ ਭਾਈ, ਡਾ. ਸੰਦੀਪ ਰੰਗਾ, ਡਾ. ਕੇਵਲ ਸਿੰਘ ਜੈਤੋ, ਡਾ. ਕਸ਼ਮੀਰ ਸਿੰਘ ਜੈਤੋ, ਡਾ. ਤਰਸੇਮ ਘਣੀਆ, ਡਾ. ਪਵਿੱਤਰ ਘਣੀਆ, ਡਾ. ਸ਼ਾਮ ਸਿੰਘ ਵਾੜਾ ਭਾਈਕਾ, ਡਾ. ਠਾਣਾ ਸਿੰਘ ਵਾੜਾ ਭਾਈਕਾ, ਡਾ. ਮਹਿੰਦਰ ਘਣੀਆ, ਡਾ. ਇਕਬਾਲ ਸਿੰਘ ਖਾਰਾ, ਡਾ. ਦਲਜੀਤ ਕਟਾਰੀਆ, ਡਾ. ਅਜੇ ਕਟਾਰੀਆ, ਡਾ. ਬਲਕਰਨ ਬਰੀਵਾਲਾ, ਡਾ. ਗੋਰਾ ਸਿੰਘ ਬਰੀਵਾਲਾ ਆਦਿ ਵੀ ਹਾਜ਼ਰ ਸਨ। ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਨਛੱਤਰ ਸਿੰਘ ਦਬੜੀਖਾਨਾ ਦਾ ਧੰਨਵਾਦ ਕੀਤਾ ਗਿਆ।