ਮੀਡੀਆ ਕਲੱਬ ਵੱਲੋਂ ਡੀਸੀ ਤੇ ਐੱਸਐੱਸਪੀ ਨੂੰ ਮੰਗ ਪੱਤਰ
ਬੀਤੇ ਦਿਨੀਂ ਪੁਲਿਸ ਵੱਲੋਂ ਪੱਤਰਕਾਰਾਂ ਤੇ ਦਰਜ
Publish Date: Tue, 06 Jan 2026 06:50 PM (IST)
Updated Date: Wed, 07 Jan 2026 04:06 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਪੁਲਿਸ ਵੱਲੋਂ ਪਿਛਲੇ ਦਿਨ੍ਹੀਂ ਪੱਤਰਕਾਰਾਂ ‘ਤੇ ਦਰਜ ਕੀਤੇ ਝੂਠੇ ਮਾਮਲੇ ਦੀ ਮੀਡੀਆ ਕਲੱਬ ਵੱਲੋਂ ਨਿਖੇਧੀ ਕੀਤੀ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਡੀਸੀ ਮਾਨਸਾ ਰਾਹੀਂ ਤੇ ਡੀਜੀਪੀ ਪੰਜਾਬ ਨੂੰ ਐੱਸਐੱਸਪੀ ਮਾਨਸਾ ਰਾਹੀਂ ਮੰਗ ਪੱਤਰ ਭੇਜੇ ਗਏ ਤੇ ਪੱਤਰਕਾਰਾਂ ਤੇ ਦਰਜ ਮਾਮਲੇ ਰੱਦ ਕਰਨ ਦੀ ਮੰਗ ਕੀਤੀ ਗਈ। ਇਹ ਮੀਟਿੰਗ ਪ੍ਰਧਾਨ ਜਗਦੀਸ਼ ਬਾਂਸਲ ਤੇ ਬਲਦੇਵ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਟੇਸ਼ਨਾਂ ਤੋਂ ਪੱਤਰਕਾਰ ਸ਼ਾਮਲ ਹੋਏ। ਬੁਲਾਰਿਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਪ੍ਰੈਸ ਦੀ ਆਜ਼ਾਦੀ ਨੂੰ ਬਹਾਲ ਰੱਖਣ ਲਈ ਸਰਕਾਰ ਤਰੁੰਤ ਕਦਮ ਚੁੱਕੇ ਤੇ ਝੂਠੇ ਦਰਜ ਮਾਮਲੇ ਰੱਦ ਕਰੇ। ਪਰਮਦੀਪ ਰਾਣਾ, ਜਗਸੀਰ ਬਿੱਲੂ, ਤਰਸੇਮ ਸੇਮੀ, ਸੁਰੇਸ਼ ਪਾਇਲਟ, ਸੰਜੀਵ ਲੱਕੀ, ਗਿਆਨ ਸਿੰਘ, ਪੁਨੀਤ ਗਰਗ, ਸੁਮਿਤ ਸੇਠੀ, ਵਿੱਕੀ ਰਾਣਾ, ਮੁਨੀਸ਼ ਸ਼ਰਮਾ, ਮੰਗਾ ਰੱਲਾ, ਅਮਨਦੀਪ ਸਿੰਘ, ਸੋਨੂ ਕੁਮਾਰ ਅਤੇ ਮੀਡੀਆ ਕਲੱਬ ਸਰਦੂਲਗੜ੍ਹ ਤੋਂ ਪ੍ਰਧਾਨ ਬੁੱਧਰਾਮ ਬਾਂਸਲ, ਸੰਜੀਵ ਸਿੰਗਲਾ, ਰਣਜੀਤ ਗਰਗ, ਗੁਰਜੀਤ ਸੰਧੂ, ਵਰਿੰਦਰ ਸੋਨੀ, ਬਲਤੇਜ ਸਿੰਘ ਗਿੱਲ, ਸਰਦੂਲਗੜ੍ਹ ਯੂਨਾਈਟਡ ਮੀਡੀਆ ਕਲੱਬ ਦੇ ਪ੍ਰਧਾਨ ਲਛਮਣ ਸਿੰਘ ਸਿੱਧੂ, ਬਲਜੀਤ ਪਾਲ, ਜਸਵਿੰਦਰ ਜੌੜਕੀਆਂ, ਝੁਨੀਰ ਤੋਂ ਪ੍ਰਧਾਨ ਬਲਜਿੰਦਰ ਸਿੰਘ ਚੌਹਾਨ, ਸੰਜੀਵ ਕੁਮਾਰ, ਗੁਰਵਿੰਦਰ ਭੋਲਾ, ਜਸਵਿੰਦਰ ਜਟਾਣਾ ਆਦਿ ਪੱਤਰਕਾਰ ਸ਼ਾਮਲ ਹੋਏ।