ਮਾਤਾ ਗੁਜਰੀ ਭਲਾਈ ਕੇਂਦਰ ਨੇ ਕਰਵਾਏ 13 ਕੁੜੀਆਂ ਦੇ ਵਿਆਹ
ਇਲਾਕੇ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ
Publish Date: Tue, 10 Mar 2026 05:43 PM (IST)
Updated Date: Wed, 11 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਬੁਢਲਾਡਾ : ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਥਾਨਕ ਸ਼ਹਿਰ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 13 ਲੜਕੀਆਂ ਦੇ ਸਮੂਹਿਕ ਵਿਆਹ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਕਰਵਾਏ ਗਏ। ਸਮਾਗਮ ਦੌਰਾਨ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਅਨੇਕਾਂ ਆਗੂਆਂ ਨੇ ਨਵਵਿਆਹੁਤਾ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਪ੍ਰੋਗਰਾਮ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਲਾਨਾ ਵਿਆਹ ਮਹਾਂਉਤਸਵ ਚ ਨੇੜਲੇ ਪਿੰਡਾਂ ਦੇ ਬਹੁਤ ਲੋੜਵੰਦ ਅਤੇ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ 13 ਆਨੰਦ ਕਾਰਜ ਸੰਪੰਨ ਹੋਏ ਹਨ। ਇਹ ਰਸਮ ਸਥਾਨਕ ਰਾਗੀ ਜਥਿਆਂ ਤੋਂ ਇਲਾਵਾ ਬਾਬਾ ਜਗਜੀਤ ਸਿੰਘ ਗੁਰਨੇ ਕਲਾਂ ਵਾਲਿਆਂ ਦੀ ਜੱਥੇ ਵੱਲੋਂ ਨਿਭਾਈ ਗਈ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇੰਨ੍ਹਾਂ ਸਮੁੱਚੇ ਜੋੜਿਆਂ ਨੂੰ ਆਪਣੀ ਘਰ ਗ੍ਰਹਿਸਤੀ ਲਈ ਪੂਰ੍ਹਾ ਸਮਾਨ ਦਿੱਤਾ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਟਰੱਕ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਗੁਰਮੀਤ ਸਿੰਘ ਭਾਦੜਾ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਹਾਕਮਵਾਲਾ, ਗਿਆਨੀ ਭਰਪੂਰ ਸਿੰਘ ਸਿੱਧੂ, ਮੁਸਲਿਮ ਫਰੰਟ ਦੇ ਆਗੂ ਐਮ ਐਸ ਮੋਫ਼ਰ, ਚਿੰਰਜੀ ਲਾਲ ਗਰਗ, ਮਹੰਤ ਗੁਰਮੇਲੋ ਝਾਂਜਰ, ਸਾਬਕਾ ਸਰਪੰਚ ਹੰਸ ਰਾਜ ਅਹਿਮਦਪੁਰ ਰਜਿੰਦਰ ਕੁਮਾਰ ਵਰਮਾ, ਡਾ: ਕਰਨੈਲ ਵੈਰਾਗੀ, ਬਲਵੰਤ ਸਿੰਘ ਭੀਖੀ, ਗੁਰਦਰਸ਼ਨ ਸਿੰਘ ਪਟਵਾਰੀ, ਕੁਲਦੀਪ ਸਿੰਘ ਅਨੇਜਾ, ਸੁਰਜੀਤ ਸਿੰਘ ਟੀਟਾ, ਹਿੱਤ ਅਭਿਲਾਸ਼ੀ ਰੱਲੀ, ਸੁਖਦਰਸ਼ਨ ਸਿੰਘ ਕੁਲਾਣਾ, ਪੈਨਸ਼ਨਰਜ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ, ਰਘੂਨਾਥ ਸਿੰਗਲਾ ਸਮੇਤ ਵੱਡੀ ਗਿਣਤੀ ਆਗੂ ਮੌਜੂਦ ਸਨ।