5 ਅਪ੍ਰੈਲ ਨੂੰ ਬੁਢਲਾਡਾ ’ਚ ‘ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ’ ਰੈਲੀ
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਬਾਬਾ
Publish Date: Tue, 17 Mar 2026 06:54 PM (IST)
Updated Date: Wed, 18 Mar 2026 04:11 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ 5 ਅਪ੍ਰੈਲ ਨੂੰ ਬੁਢਲਾਡਾ ਵਿਖੇ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਹ ਐਲਾਨ ਇਥੇ ਮਜ਼ਦੂਰ ਆਗੂ ਗੁਲਾਮ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ ਜੱਥੇਬੰਦੀ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਦੇਸ਼ ਦੇ ਹਾਕਮ ਬੁਨਿਆਦੀ ਹੱਕ ਖੋਹਕੇ ਰਿਆਤਾ ਦੇ ਨਾਂ ਤੇ ਜਨਤਾ ਨੂੰ ਲਾਚਾਰ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ 97 ਲੱਖ ਔਰਤਾਂ ਵਿੱਚੋਂ 66 ਲੱਖ ਜਨਰਲ ਔਰਤਾਂ ਨੂੰ 1000 ਰੁਪਏ ਤੇ 31 ਲੱਖ ਦਲਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਲਈ 13 ਹਜ਼ਾਰ ਪੰਜ ਸੌਂ ਕਰੋੜ ਦੇ ਬਜਟ ਦੀ ਲੋੜ ਸੀ ਪਰ ਸਰਕਾਰ ਨੇ ਸਿਰਫ਼ 93 ਸੌਂ ਕਰੌੜ ਹੀ ਪਾਸ਼ ਕੀਤੇ ਹਨ, ਜਿਸ ਤੋਂ ਸਾਫ ਹੈ ਕਿ ਆਪ ਸਰਕਾਰ ਦੂਜੀ ਵਾਰ ਔਰਤਾਂ ਨੂੰ ਮੂਰਖ਼ ਬਣਾਉਣ ਜਾ ਰਹੀ ਹੈ। ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਗਰੰਟੀਆ ਪੂਰੀਆਂ ਕਰਨ ਦਾ ਦਾਅਵਾ ਕਰਨ ਵਾਲ਼ਾ ਮੁੱਖ ਮੰਤਰੀ ਮਾਨ ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਂਣ ਤੋਂ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਲੋਕਾਂ ਲਈ ਕੰਮ ਘੱਟ ਕੀਤਾ ਹੈ ਪਰ ਮਸ਼ਹੂਰੀਆਂ ਜ਼ਿਆਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਛੇ ਸੌ ਬਿਜਲੀ ਯੂਨਿਟ ਮਾਫ਼ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਗਰੀਬਾਂ ਨੂੰ 30 ਹਜ਼ਾਰ ਤੋਂ ਲੈਕੇ 80 ਹਜ਼ਾਰ ਤੱਕ ਦੇ ਬਿਜਲੀ ਬਿੱਲ ਭੇਜ ਕੇ ਗਰੀਬਾਂ ਦੇ ਘਰਾਂ ਵਿੱਚ ਹਨੇਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਆਰ ਐਸ ਐਸ ਦੇ ਇਜੰਟ ਦੇ ਤੌਰ ਤੇ ਕੰਮ ਕਰ ਰਿਹਾ ਹੈ ਅਤੇ ਦਿੱਲੀ ਦੀ ਤਰ੍ਹਾਂ ਪੰਜਾਬ ਅੰਦਰ ਵੀ ਭਾਜਪਾ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਨੂਵਾਦੀ ਤਾਕਤਾਂ ਤੋਂ ਸੰਵਿਧਾਨ ਨੂੰ ਬਚਾਉਣ ਲਈ ਬਹੁਜਨ ਸਮਾਜ ਜਥੇਬੰਦ ਸ਼ਕਤੀ ਉਸਾਰਨ ਦੀ ਲੋੜ ਹੈ। ਇਸ ਮੌਕੇ 5 ਅਪ੍ਰੈਲ ਦੀ ਬੁਢਲਾਡਾ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਰੈਲੀ ਦੀ ਸਫਲਤਾ ਲਈ ਆਗੂਆਂ ਦੀ ਡਿਊਟੀ ਲਗਾਈ ਗਈ ਅਤੇ ਪਿੰਡਾਂ ਅੰਦਰ ਲਾਮਬੰਦੀ ਚਲਾਉਣ ਦਾ ਫੈਸਲਾ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਭੋਲ਼ਾ ਸਿੰਘ ਝੱਬਰ, ਸੁਖਵਿੰਦਰ ਸਿੰਘ ਬੋਹਾ, ਸਤਵੀਰ ਕੌਰ, ਸੁਖਦੀਪ ਕੌਰ ਦੋਵੇਂ ਬੱਛੋਆਣਾ, ਗੁਰਜੰਟ ਸਿੰਘ ਅਤਲਾ ਕਲਾਂ, ਜਰਨੈਲ ਸਿੰਘ, ਗੋਰਾ ਸਿੰਘ ਕਲੀਪੁਰ, ਬੱਲਮ ਸਿੰਘ ਖਾਲਸਾ, ਸੁਖਵੀਰ ਸਿੰਘ ਖ਼ਾਰਾਂ ਵੀ ਮੌਜੂਦ ਸਨ।