- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਥੇ ਦੇਸ਼ ਦੀਆਂ ਟਰੇਡ ਯੂਨੀਅਨਾਂ, ਸੰਯੁਕਤ

- ਕੇਂਦਰ ਸਰਕਾਰ ਵਿਰੁੱਧ ਕੀਤੀ ਤਿੱਖੀ ਨਾਅਰੇਬਾਜ਼ੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਦੇਸ਼ ਦੀਆਂ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ ਅਤੇ ਮੁਲਾਜ਼ਮ ਫ਼ੈੱਡਰੇਸ਼ਨਾਂ ਦੀ ਦੇਸ਼ ਵਿਆਪੀ ਸੱਦੇ ’ਤੇ ਸਥਾਨਕ ਬੱਸ ਸਟੈਂਡ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਬਾਅਦ ਵੱਡੀ ਤਾਦਾਦ ਵਿੱਚ ਕਿਰਤੀਆਂ ਕਿਸਾਨਾਂ ਅਤੇ ਔਰਤਾਂ ਨੇ ਬੁਢਲਾਡਾ ਸ਼ਹਿਰ ਵਿੱਚ ਜਬਰਦਸਤ ਰੋਸ ਮਾਰਚ ਕੀਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਪ੍ਰਸ਼ੋਤਮ ਸਿੰਘ ਗਿੱਲ ਆਗੂ ਬੀਕੇਯੂ (ਲੱਖੋਵਾਲ), ਅਮਰੀਕ ਸਿੰਘ ਫਫੜੇ ਭਾਈਕੇ ਆਗੂ ਜਮਹੂਰੀ ਕਿਸਾਨ ਸਭਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓਂ ਆਗੂ ਆਲ ਇੰਡੀਆ ਕਿਸਾਨ ਸਭਾ, ਰਾਮਫ਼ਲ ਸਿੰਘ ਚੱਕ ਅਲੀਸ਼ੇਰ ਆਗੂ ਪੰਜਾਬ ਕਿਸਾਨ ਯੂਨੀਅਨ, ਡੇਜ਼ੀ ਗੁਪਤਾ ਸ਼ੇਰਖਾਂ ਵਾਲਾ , ਮਨਜੀਤ ਕੌਰ ਬੀਰੋਕੇ ਆਗੂ ਸੀਟੂ , ਲਛਮਣ ਸਿੰਘ ਚੱਕ ਅਲੀਸ਼ੇਰ ਆਗੂ ਬੀਕੇਯੂ (ਡਕੌਂਦਾ), ਕਾ. ਜਗਸੀਰ ਸਿੰਘ ਰਾਏਕੇ ਆਗੂ ਏਟਕ ਅਤੇ ਜਗਸੀਰ ਸਿੰਘ ਦੋਦੜਾ ਆਗੂ ਬੀਕੇਯੂ ਉਗਰਾਹਾਂ, ਕੁਲਦੀਪ ਸਿੰਘ ਝਲਬੂਟੀ ਆਗੂ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਭੁਪਿੰਦਰ ਸਿੰਘ ਗੁਰਨੇ ਆਗੂ ਕੁੱਲ ਹਿੰਦ ਕਿਸਾਨ ਸਭਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਰਤ ਕਾਨੂੰਨਾਂ ਨੂੰ ਖ਼ਤਮ ਕਰ ਕੇ ਚਾਰ ਲੇਬਰ ਕੋਡ ਬਣਾਕੇ ਕਿਰਤੀਆਂ ਦੀ ਲੁੱਟ-ਖਸੁੱਟ ਹੋਰ ਤੇਜ਼ ਹੋਵੇਗੀ। ਉਨ੍ਹਾਂ ਮਨਰੇਗਾ ਕਾਨੂੰਨ ਦੀ ਥਾਂ ਨਵੇਂ ਬਣਾਈ ਸਕੀਮ ਵੀਬੀ ਜੀ ਰਾਮ ਜੀ, ਬਿਜਲੀ ਸੋਧ ਬਿੱਲ 2025, ਬੀਜ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਅਮਰੀਕਾ ਨਾਲ ਟੈਰਿਫ਼ ਮੁਕਤ ਕੀਤੀ ਵਪਾਰ ਸਮਝੌਤੇ ਦੇਸ਼ ਦੀ ਖੇਤੀ ਅਤੇ ਕਿਸਾਨੀ ਨੂੰ ਖ਼ਤਮ ਕਰ ਦੇਣਗੇ। ਦੇਸ਼ ਦੀ ਆਰਥਿਕਤਾ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਦੀਆਂ ਨੀਤੀਆਂ ਨੂੰ ਇੰਨ੍ਹ ਬਿੰਨ੍ਹ ਲਾਗੂ ਕਰ ਰਹੀ ਹੈ ਅਤੇ ਸੰਘਰਸ਼ਾਂ ਨੂੰ ਡੰਡੇ ਦੇ ਜ਼ੋਰ ’ਤੇ ਦਬਾਉਣ ਦੇ ਰਾਹ ਪਈ ਹੋਈ ਹੈ।
ਇਸ ਮੌਕੇ ਸੀਤਾ ਰਾਮ ਗੋਬਿੰਦਪੁਰਾ ਆਗੂ ਪੰਜਾਬ ਖੇਤ ਮਜ਼ਦੂਰ ਸਭਾ, ਤੇਜਿੰਦਰ ਕੌਰ ਵਾਲੀਆ, ਸ਼ਿੰਦਰ ਕੌਰ ਬਰੇਟਾ ਆਗੂ ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ), ਸੁਰਜੀਤ ਸਿੰਘ ਲਾਡੀ ਆਗੂ ਐੱਫਸੀਆਈ, ਜੁਗਰਾਜ ਸਿੰਘ ਗੋਰਖਨਾਥ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਹਾਕਮ ਸਿੰਘ ਆਗੂ ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ, ਜਸਵਿੰਦਰ ਸਿੰਘ ਬੀਰੋਕੇ ਆਗੂ ਪੀਆਰਟੀਸੀ ਕੰਟਰੈਕਟ ਵਰਕਰਜ਼, ਹਰਪਾਲ ਸਿੰਘ ਸਸਪਾਲੀ ਆਗੂ ਮਾਰਕਫੈੱਡ ਫੀਲਡ ਇੰਪਲਾਈਜ਼ ਯੂਨੀਅਨ, ਨਾਤਾ ਸਿੰਘ ਫਫੜੇ ਭਾਈਕੇ ਆਗੂ ਦਿਹਾਤੀ ਮਜ਼ਦੂਰ ਸਭਾ, ਜੀਤ ਸਿੰਘ ਬੋਹਾ ਆਗੂ ਏਕਟੂ, ਪਰਗਟ ਸਿੰਘ ਆਗੂ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਮੇਲਾ ਸਿੰਘ ਫਫੜੇ ਭਾਈਕੇ, ਚਿਮਨ ਲਾਲ ਕਾਕਾ ਆਗੂ ਸਬਜ਼ੀ ਮੰਡੀ ਮਜ਼ਦੂਰ ਯੂਨੀਅਨ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।